ਏਕਤਾ ਸਪੋਰਟਸ ਐਂਡ ਯੂਥ ਕਲੱਬ ਨੇ ਭੰਗ ਬੂਟੀ ਤੇ ਗਾਜਰ ਬੂਟੀ ਦੀ ਕੀਤੀ ਸਫ਼ਾਈ

6

ਬੀਤੇ ਦਿਨੀ ਏਕਤਾ ਸਪੋਰਟਸ ਐਾਡ ਯੂਥ ਕਲੱਬ ਬੂੜੇਵਾਲ ਵੱਲੋਂ ਭੰਗ ਬੂਟੀ ਅਤੇ ਗਾਜਰ ਬੂਟੀ ਦੀ ਸਫ਼ਾਈ ਕੀਤੀ ਗਈ। ਇਸ ਦੇ ਨਾਲ ਨਾਲ ਪਿੰਡ ਦੇ ਬੱਸ ਅੱਡਾ ਵਿਖੇ ਫੁੱਲਾਂ ਅਤੇ ਫਲਾਂ ਦੇ ਬੂਟੇ ਵੀ ਲਗਾਏ ਗਏ। ਗਰਾਮ ਪੰਚਾਇਤ ਅਤੇ ਪਿੰਡ ਦੇ ਨੌਜਵਾਨਾਂ ਦੇ ਸਹਿਯੋਗ ਨਾਲ ਆਪਣੇ ਨਿੱਜੀ ਟਰੈਕਟਰ ਲਗਾ ਕੇ ਬੂੜੇਵਾਲ ਦੇ ਸਕੂਲ ਤੋਂ ਲੈ ਕੇ ਨੱਥੂ ਪੁਰ ਦੇ ਬੰਨ੍ਹ ਤੱਕ ਪਏ ਖੱਡੇ ਪੂਰੇ ਅਤੇ ਬੰਨ੍ਹ ਦੀ ਮੁਰੰਮਤ ਕੀਤੀ ਅਤੇ ਨਾਲ ਹੀ ਭੰਗ ਬੂਟੀ ਦੀ ਸਫ਼ਾਈ ਵੀ ਕੀਤੀ। ਕਲੱਬ ਵੱਲੋਂ ਇਸ ਮੁਹਿੰਮ ਨੂੰ ਜਾਰੀ ਰੱਖਦੇ ਹੋਏ ਇਸ ਕੰਮ ਲਈ ਹੋਰ ਨਾਲ ਦੇ ਪਿੰਡ ਨੂੰ ਵੀ ਪ੍ਰੇਰਿਤ ਕੀਤਾ। ਇਸ ਮੁਹਿੰਮ ਵਿਚ ਕਲੱਬ ਪ੍ਰਧਾਨ ਜਸਦੇਵ ਸਿੰਘ ਲਾਡੀ, ਚੇਅਰਮੈਨ ਜਸਕਰਨ ਸਿੰਘ, ਜਨਰਲ ਸਕੱਤਰ ਮਲਕੀਤ ਸਿੰਘ, ਕਾਰਜਕਾਰੀ ਮੈਂਬਰ ਸਿਮਰਨਜੀਤ ਸਿੰਘ, ਉਪ ਪ੍ਰਧਾਨ ਅੰਮਿ੍ਤਪਾਲ ਸਿੰਘ, ਸਰਪੰਚ ਅਵਤਾਰ ਸਿੰਘ, ਸਾਬੀ ਭੱਟੀ, ਬਚਿੱਤਰ ਸਿੰਘ ਝੰਡ, ਨੰਬਰਦਾਰ ਭਜਨ ਸਿੰਘ, ਬਲਵੰਤ ਸਿੰਘ ਅਤੇ ਗੀਤਕਾਰ ਜੀਤ ਠੱਟੇ ਵਾਲਾ ਵੀ ਹਾਜ਼ਰ ਸਨ। ਇਹ ਜਾਣਕਾਰੀ ਜਸਦੇਵ ਲਾਡੀ ਬੂੜੇ ਵਾਲ ਨੇ ਦਿੱਤੀ।