ਏਅਰਟੈੱਲ ਦੇ ਟਾਵਰ ਤੇ ਚੋਰੀ

11

ਬੀਤੀ ਰਾਤ ਪਿੰਡ ਦੇ ਲਹਿੰਦੇ ਪਾਸੇ ਸਥਿੱਤ ਏਅਰਟੈੱਲ ਕੰਪਨੀ ਦੇ ਟਾਵਰ ਦੀਆਂ ਬੈਟਰੀਆਂ ਚੋਰੀ ਹੋ ਗਈਆਂ। ਭਰੋਸੇਯੋਗ ਸੂਤਰਾਂ ਮੁਤਾਬਕ ਕੁੱਝ ਅਣ-ਪਛਾਤੇ ਵਿਅਕਤੀ ਬੀਤੀ ਰਾਤ ਤੜ੍ਹਕੇ 2.30 ਵਜੇ ਗੱਡੀ ਵਿੱਚ ਆਏ ਤੇ ਸਾਰੀਆਂ ਬੈਟਰੀਆਂ ਲੈ ਗਏ। ਯਾਦ ਰਹੇ ਕਿ ਪਿੰਡ ਵਿੱਚ ਪਿਛਲੇ ਚਾਰ ਮਹੀਨਿਆਂ ਦੌਰਾਨ ਇਹ ਤੀਸਰੀ ਚੋਰੀ ਹੈ।