ਉੱਘੇ ਗਾਇਕ ਮੁਹੰਮਦ ਸਦੀਕ ਦਾ ਸੰਸਦ ‘ਚ ਵਿਸ਼ੇਸ਼ ਸਨਮਾਨ

62

boolpur

ਆਸਟ੍ਰੇਲੀਆ ਦੌਰੇ ਸਮਾੇ ਮਸ਼ਹੂਰ ਗਾਇਕ ਮੁਹੰਮਦ ਸਦੀਕ ਤੇ ਗਾਇਕਾ ਸੁਖਜੀਤ ਕੌਰ ਦਾ ਐਡੀਲੇਡ ਪਾਰਲੀਮੈਂਟ ਹਾਊਸ ‘ਚ ਵਿਨਸੈਂਟ ਤਾਰਜੀਆ ਐੱਮ.ਪੀ., ਡਾ: ਕੁਲਦੀਪ ਸਿੰਘ ਚੁੱਘਾ ਸਾਊਥ ਆਸਟ੍ਰੇਲੀਆ ਅੱਪਰ ਹਾਊਸ ਲਈ ਪੰਜਾਬੀ ਲਿਬਰਲ ਉਮੀਦਵਾਰ, ਸੁੱਖੀ ਬਨਵੈਤ ਜ਼ੀਲ ਈਵੈਂਟਸ ਦੇ ਮੁੱਖ ਪ੍ਰਮੋਟਰ, ਰਣਜੀਤ ਸਿੰਘ ਥਿੰਦ, ਗੁਰਪ੍ਰੀਤ ਸਿੰਘ ਤੇ ਟੋਨੀ ਵੱਲੋਂ ਨਿੱਘਾ ਸਵਾਗਤ ਕਰਦਿਆਂ ਸਨਮਾਨਿਤ ਕੀਤਾ ਗਿਆ | ਲਿਬਰਲ ਉਮੀਦਵਾਰ ਡਾ: ਚੁੱਘਾ ਨੇ ਕਿਹਾ ਕਿ ਮਸ਼ਹੂਰ ਗਾਇਕ ਜੋੜੀ ਵੱਲੋਂ ਐਡੀਲੇਡ ਅਖਾੜਾ 2016 ‘ਚ ਕੀਤੀ ਗਈ ਸਦਾਬਹਾਰ ਗੀਤਾਂ ਦੀ ਪੇਸ਼ਕਾਰੀ ਨੂੰ ਐਡੀਲੇਡ ਦਾ ਭਾਈਚਾਰਾ ਲੰਬੇ ਸਮੇਂ ਤੱਕ ਯਾਦ ਰੱਖੇਗਾ |