ਉੱਘੇ ਕਬੱਡੀ ਕੋਚ ਮਾਸਟਰ ਸੁਖਦੇਵ ਸਿੰਘ ਸੋਖੀ ਨੂੰ ਸੇਜਲ ਅੱਖਾਂ ਨਾਲ ਵਿਦਾਇਗੀ

26

ਉੱਘੇ ਕਬੱਡੀ ਖਿਡਾਰੀ ਅਤੇ ਕੋਚ ਸੁਖਦੇਵ ਸਿੰਘ ਸੋਖੀ ਪੀ.ਟੀ.ਆਈ, ਜਿਨ੍ਹਾਂ ਦਾ ਬੀਤੇ ਦਿਨ ਦਿਹਾਂਤ ਹੋ ਗਿਆ ਸੀ, ਦਾ ਸਸਕਾਰ ਉਨ੍ਹਾਂ ਦੇ ਪਿੰਡ ਜਾਂਗਲਾ ਵਿਖੇ ਕੀਤਾ। ਉਨ੍ਹਾਂ ਦੀ ਚਿਖਾ ਨੂੰ ਅਗਨੀ ਉਨ੍ਹਾਂ ਦੇ ਕੈਨੇਡਾ ਤੋਂ ਪਰਤੇ ਪੁੱਤਰ ਬਲਪ੍ਰੀਤ ਸਿੰਘ ਨੇ ਵਿਖਾਈ। ਕਬੱਡੀ ਦੇ ਖੇਤਰ ‘ਚ ਧਾਂਕ ਜਮਾਉਣ ਵਾਲੇ ਸੁਖਦੇਵ ਸਿੰਘ ਸੋਖੀ ਦੀ ਅੰਤਿਮ ਯਾਤਰਾ ਵਿਚ ਉਨ੍ਹਾਂ ਦੇ ਭਰਾ ਇੰਸ: ਜੀਤ ਸਿੰਘ ਐਸ.ਐਚ.ਓ, ਸੇਵਾ ਸਿੰਘ ਸਾਬਕਾ ਬਲਾਕ ਸਿੱਖਿਆ ਅਫ਼ਸਰ, ਹਰਚਰਨ ਸਿੰਘ ਝੰਡ ਸਰਪੰਚ ਜਾਂਗਲਾ, ਤਰਸੇਮ ਸਿੰਘ ਮੋਮੀ, ਹਰਨੇਕ ਸਿੰਘ, ਜਗਜੀਤ ਸਿੰਘ, ਕੰਵਲਪ੍ਰੀਤ ਸਿੰਘ ਕੌੜਾ, ਕੇਵਲ ਸਿੰਘ ਸੇਵਾ ਮੁਕਤ ਬਲਾਕ ਸਿੱਖਿਆ ਅਫ਼ਸਰ, ਜਗੀਰ ਸਿੰਘ ਸਾਬਕਾ ਮੈਂਬਰ ਜ਼ਿਲ੍ਹਾ ਪ੍ਰੀਸ਼ਦ, ਰੌਸ਼ਨ ਖੈੜਾ, ਸੁਖਦੇਵ ਸਿੰਘ ਬੂਲਪੁਰ, ਅੰਤਰਰਾਸ਼ਟਰੀ ਕਬੱਡੀ ਖਿਡਾਰੀ ਸਿਕੰਦਰ, ਰਣਜੀਤ ਸਿੰਘ ਸੈਦਪੁਰ, ਸੁਰਜੀਤ ਸਿੰਘ ਪੀ.ਟੀ.ਆਈ, ਜਗਜੀਤ ਸਿੰਘ ਪੰਛੀ, ਗੁਰਚਰਨ ਸਿੰਘ ਸ਼ਾਮਾ ਵਾਈਸ ਪ੍ਰਧਾਨ, ਨਰਿੰਦਰ ਸਿੰਘ ਬਾਜਵਾ, ਮਾਸਟਰ ਮਨੋਜ ਕੁਮਾਰ, ਹਰਪ੍ਰੀਤਪਾਲ ਸਿੰਘ ਅਤੇ ਵੱਡੀ ਗਿਣਤੀ ‘ਚ ਸਨੇਹੀ ਹਾਜ਼ਰ ਸਨ। ਡਾ: ਸਵਰਨ ਸਿੰਘ ਪ੍ਰਧਾਨ ਸਾਹਿਤ ਸਭਾ ਸੁਲਤਾਨਪੁਰ ਲੋਧੀ, ਬਲਕਾਰ ਸਿੰਘ ਪ੍ਰਧਾਨ ਸ਼ੇਰੇ-ਪੰਜਾਬ ਮਹਾਰਾਜਾ ਰਣਜੀਤ ਸਿੰਘ ਕਬੱਡੀ ਕਲੱਬ, ਰਣਧੀਰ ਸਿੰਘ ਧੀਰਾ, ਗਿਆਨੀ ਜਰਨੈਲ ਸਿੰਘ ਮੋਠਾਂਵਾਲਾ, ਮਾਸਟਰ ਸੁੱਚਾ ਸਿੰਘ ਪ੍ਰਧਾਨ ਡੀ.ਟੀ.ਐਫ, ਜਰਨੈਲ ਸਿੰਘ ਤਲਵੰਡੀ, ਮਾਸਟਰ ਪਰਸਨ ਲਾਲ ਭੋਲਾ, ਬਲਵਿੰਦਰ ਸਿੰਘ ਤੁੜ, ਨਿਰਮਲ ਸਿੰਘ ਕਬੱਡੀ ਕੋਚ ਸ਼ੇਰਪੁਰ ਸੱਧਾ, ਰਜਿੰਦਰ ਸਿੰਘ ਰਾਵਾ ਐਡਵੋਕੇਟ ਪ੍ਰਧਾਨ ਬਾਰ ਐਸੋਸੀਏਸ਼ਨ, ਅਮਰੀਕ ਸਿੰਘ ਨੰਢਾ, ਮਾਸਟਰ ਚਰਨ ਸਿੰਘ ਹੈਬਤਪੁਰ, ਸੀ.ਪੀ.ਆਈ ਆਗੂ ਕਾਮਰੇਡ ਨਿਰੰਜਨ ਸਿੰਘ ਉੱਚਾ ਅਤੇ ਹਰਬੰਸ ਸਿੰਘ ਹੈਬਤਪੁਰ ਨੇ ਉਨ੍ਹਾਂ ਦੇ ਅਕਾਲ ਚਲਾਣੇ ‘ਤੇ ਗਹਿਰੇ ਦੁੱਖ ਅਤੇ ਪਰਿਵਾਰ ਨਾਲ ਹਮਦਰਦੀ ਦਾ ਪ੍ਰਗਟਾਵਾ ਕੀਤਾ ਹੈ। (souce Ajit)