Home / ਸੁਣੀ-ਸੁਣਾਈ / ਇੰਦਰਾਣੀ ਦਾ ਮੋਹ-ਮਾਇਆ ਜਾਲ

ਇੰਦਰਾਣੀ ਦਾ ਮੋਹ-ਮਾਇਆ ਜਾਲ

1

ਮੁੰਬਈ: ਮਿੱਟੀ ਅੰਦਰ ਦਫਨ ਹੋਏ ਇੱਕ ਰਾਜ਼ ਨੂੰ ਜਦੋਂ ਵਖਤ ਨੇ ਬੇਪਰਦਾ ਕੀਤਾ, ਤਾਂ ਕਈ ਹੋਰ ਨਵੇਂ ਰਾਜ਼ ਤੇ ਕਈ ਬੁਝਾਰਤਾਂ ਸਾਹਮਣੇ ਆ ਖੜ੍ਹੋ ਗਈਆਂ। ਬਹੁਤ ਸਾਰੇ ਸਵਾਲ, ਕਈ ਸ਼ੱਕ, ਫਿਲਮੀ ਕਹਾਣੀਆਂ ਤੇ ਉਲਝੇ ਹੋਏ ਰਿਸ਼ਤੇ। ਇਹ ਸੀ ਇੱਕ ਹਾਈਪ੍ਰੋਫਾਈਲ ਮਰਡਰ ਮਿਸਟਰੀ, ਸ਼ੀਨਾ ਬੋਰਾ ਮਰਡਰ ਕੇਸ। ਇਹ ਮਿਸਟਰੀ ਸਾਹਮਣੇ ਆਈ ਇੱਕ ਫੋਨ ਕਾਲ ਜ਼ਰੀਏ, ਇੱਕ ਗੁੰਮਨਾਮ ਫੋਨ ਕਾਲ !

sheena

ਪੁਲਿਸ ਕਮਿਸ਼ਨਰ ਰਾਕੇਸ਼ ਮਾਰੀਆ ਨੇ ਇਸ ਫੋਨ ਕਾਲ ਨੂੰ ਗੰਭੀਰਤਾ ਨਾਲ ਲਿਆ। ਇੰਦਰਾਣੀ ਮੁਖਰਜੀ ਅਤੇ ਇੰਦਰਾਣੀ ਦੇ ਡਰਾਈਵਰ ਸ਼ਾਮ ਰਾਏ ‘ਤੇ ਤਿੱਖੀ ਨਜ਼ਰ ਰੱਖੀ ਜਾਣ ਲੱਗੀ। ਕਰੀਬ ਦੋ-ਤਿੰਨ ਮਹੀਨੇ ਬਾਅਦ ਸ਼ਾਇਦ ਡਰਾਈਵਰ ਨੂੰਪੁਲਿਸ ਕਾਰਵਾਈ ਦੀ ਭਿਣਕ ਲੱਗੀ, ਇਸੇ ਲਈ ਪੁਲਿਸ ਦੀ ਪੈਟਰੋਲਿੰਗ ਦੌਰਾਨ ਉਸ ਨੇ ਭੱਜਣ ਦੀ ਕੋਸ਼ਿਸ਼ ਕੀਤੀ ਅਤੇ ਪੁਲਿਸ ਨੇ ਗ੍ਰਿਫਤਾਰ ਕਰ ਲਿਆ। 21 ਅਗਸਤ ਨੂੰ ਸ਼ਾਮ ਰਾਏ ਦੀ ਗ੍ਰਿਫਤਾਰੀ ਹੋਈ। ਸ਼ਾਮ ਰਾਏ ਦੀ ਗ੍ਰਿਫਤਾਰੀ ਪਿੱਛੇ ਇੱਕ ਕਹਾਣੀਇਹ ਵੀ ਹੈ ਕਿ ਉਸ ਨੂੰ ਨਜਾਇਜ਼ ਹਥਿਆਰ ਰੱਖਣ ਦੇ ਇੱਕ ਕੇਸ ਵਿੱਚ ਗ੍ਰਿਫਤਾਰ ਕੀਤਾ ਗਿਆ ਸੀ। ਖੈਰ, ਸ਼ਾਮ ਰਾਏ ਦੀ ਗ੍ਰਿਫਤਾਰੀ ਸ਼ੀਨਾ ਬੋਰਾ ਮਰਡਰ ਮਿਸਟਰੀ ਨੂੰ ਲੋਕਾਂ ਦੇ ਸਾਹਮਣੇ ਲਿਆਉਣ ਵਿੱਚ ਅਹਿਮ ਕੜੀ ਸੀ। ਸ਼ਾਮ ਰਾਏ ਨੇ ਪੁਲਿਸ ਨੇ ਦੱਸਿਆ ਕਿ ਮੈਂ, ਇੰਦਰਾਣੀ ਮੁਖਰਜੀ ਅਤੇ ਇੱਕ ਹੋਰ ਸ਼ਖਸ ਨੇ ਸਾਲ 2012 ਵਿੱਚ ਇੰਦਰਾਣੀ ਦੀ ਭੈਣਸ਼ੀਨਾ ਬੋਹਰਾ ਦਾ ਕਤਲ ਕੀਤਾ ਸੀ। ਹੁਣ ਇੱਕ ਹਾਈ ਪ੍ਰੋਫਾਈਲ ਕੇਸ ਲਾਈਮ ਲਾਈਟ ਵਿੱਚ ਆ ਗਿਆ, ਜਦੋਂ 25 ਅਗਸਤ ਨੂੰ ਹੋਈ 9X ਮੀਡੀਆ ਦੀ ਫਾਊਂਡਰ ਇੰਦਰਾਣੀ ਮੁਖਰਜੀ ਦੀ ਗ੍ਰਿਫਤਾਰੀ। ਇੰਦਰਾਣੀ ਮੁਖਰਜੀ, ਸਟਾਰ ਇੰਡੀਆ ਦੇ ਸਾਬਕਾ CEO ਪੀਟਰ ਮੁਖਰਜੀ ਦੀ ਪਤਨੀ ਹੈ।  26 ਅਗਸਤ ਨੂੰ ਕੇਸ ਵਿੱਚ ਹੋਈ ਤੀਜੀ ਗ੍ਰਿਫਤਾਰੀ, ਮੁੰਬਈ ਪੁਲਿਸ ਤੇ ਕੋਲਕਾਤਾ ਪੁਲਿਸ ਦੇ ਸਾਂਝੇ ਆਪਰੇਸ਼ਨ ਦੌਰਾਨ ਕੋਲਕਾਤਾ ਤੋਂ ਗ੍ਰਿਫਤਾਰ ਕੀਤਾ ਗਿਆ ਇੰਦਰਾਣੀ ਦੇ ex-husband ਸੰਜੀਵ ਖੰਨਾ ਨੂੰ।

sanjeev khanna

ਜਦੋਂ ਇੰਦਰਾਣੀ ਦੀ ਗ੍ਰਿਫਤਾਰੀ ਹੋਈ, ਤਾਂ ਖਬਰਾਂ ਇਹੀ ਆਈਆਂ ਕਿ ਉਸ ਨੂੰ ਭੈਣ ਦੇ ਕਤਲ ਦੇ ਇਲਜ਼ਾਮ ਹੇਠ ਗ੍ਰਿਫਤਾਰ ਕੀਤਾ ਹੈ। ਪਰ ਕੁਝ ਹੀ ਦਿਨਾਂ ਅੰਦਰ ਇੰਦਰਾਣੀ ਨੇ ਕਬੂਲਿਆ ਕਿ ਸ਼ੀਨਾ ਉਸ ਦੀ ਭੈਣ ਨਹੀਂ, ਬਲਕਿ ਬੇਟੀ ਹੈ। ਇਸਤਰ੍ਹਾਂ ਦੀਆਂ ਕਈ ਹੋਰ ਬੁਝਾਰਤਾਂ ਇਸ ਗੁੰਝਲਦਾਰ ਕੇਸ ਵਿੱਚ ਹਨ, ਜਿਨ੍ਹਾਂ ਨੂੰ ਸਮਝਣ ਲਈ ਜ਼ਰੂਰੀ ਹੈ ਸਭ ਤੋਂ ਪਹਿਲਾਂ ਕਹਾਣੀ ਦੇ ਕਿਰਦਾਰਾਂ ਦੇ ਆਪਸੀ ਰਿਸ਼ਤਿਆਂ ਨੂੰ ਸਮਝਣਾ।

ਅਪ੍ਰੈਲ 2012, ਇਹ ਤਾਰੀਖ ਸ਼ੀਨਾ ਦੀ ਜ਼ਿੰਦਗੀ ਦੀ ਆਖਰੀ ਤਾਰੀਖ ਸੀ। ਸ਼ੀਨਾ ਬੋਰਾ ਦੇ ਭਰਾ ਮਿਖਾਇਲ ਬੋਰਾ ਨੇ ਪੁਲਿਸ ਨੂੰ ਦੱਸਿਆ,” ਜਿਸ ਦਿਨ ਸ਼ੀਨਾ ਦਾ ਕਤਲ ਕੀਤਾ ਜਾਣਾ ਸੀ, ਉਸ ਦਿਨ ਮੇਰੇ ਕਤਲ ਦੀ ਵੀ ਯੋਜਨਾ ਸੀ। ਇੰਦਰਾਣੀ ਨੇ ਮੈਨੂੰਫੋਨ ਕਰ ਮੁੰਬਈ ਦੇ ਵਰਲੀ ਵਾਲੇ ਘਰ ਬੁਲਾਇਆ ਸੀ ਅਤੇ ਕਿਹਾ ਸੀ ਕਿ ਸ਼ੀਨਾ ਅਤੇ ਰਾਹੁਲ ਮੁਖਰਜੀ ਦੇ ਰਿਸ਼ਤੇ ਬਾਰੇ ਗੱਲ ਕਰਨੀ ਹੈ। ਮੈਂ 24 ਅਪ੍ਰੈਲ 2012 ਨੂੰ ਵਰਲੀ ਸਥਿਤ ਘਰ ਪਹੁੰਚਿਆ। ਸ਼ੀਨਾ ਨੂੰ ਵੀ ਉੱਥੇ ਬੁਲਾਇਆ ਗਿਆ ਸੀ, ਸ਼ੀਨਾ ਨੂੰਕਿਹਾ ਗਿਆ ਕਿ ਰਾਹੁਲ ਅਤੇ ਉਸ ਦੀ ਮੰਗਣੀ ਲਈ ਅਗੂੰਠੀ ਖਰੀਦਣ ਜਾਣਾ ਹੈ, ਪਰ ਉਹ ਨਹੀਂ ਆਈ।ਜਿਸ ਤੋਂ ਬਾਅਦ ਉਸ ਨੂੰ ਨੈਸ਼ਨਲ ਕਾਲਜ ਕੋਲ ਮਿਲਣ ਲਈ ਕਿਹਾ ਗਿਆ। ਸੰਜੀਵ ਖੰਨਾ ਵੀ ਘਰ ਨੇੜਲੇ ਇੱਕ ਹੋਟਲ ਵਿੱਚ ਰੁਕਿਆ ਹੋਇਆ ਸੀ।

vidhi indrani ਇਸੇ ਦਰਮਿਆਨ ਮੈਨੂੰ ਕੋਲਡ ਡਰਿੰਕ ਦਿੱਤੀ ਗਈ, ਜਿਸ ਨੂੰ ਪੀ ਕੇ ਮੈਂ ਬੇਹੋਸ਼ ਹੋ ਗਿਆ। ਫਿਰ ਇੰਦਰਾਣੀ ਅਤੇ ਸੰਜੀਵ ਕਮਰੇ ਨੂੰ ਤਾਲਾ ਲਗਾ ਕਿ ਚਲੇ ਗਏ। ਫਿਰ ਸ਼ਾਇਦ ਇਹ ਦੋਨੋਂ ਸ਼ੀਨਾ ਦਾ ਕਤਲ ਕਰਕੇ, ਮੈਨੂੰ ਟਿਕਾਣੇ ਲਗਾਉਣ ਲਈ ਘਰ ਪਹੁੰਚੇ। ਮੈਂਲੁਕਿਆ ਰਿਹਾ ਅਤੇ ਉਹ ਚਲੇ ਗਏ। ਫਿਰ ਮੈਂ ਕਿਸੇ ਤਰ੍ਹਾਂ ਉੱਥੋਂ ਭੱਜ ਗਿਆ। ਅਗਲੀ ਕੜੀ ਜੋੜਦਾ ਹੈ ਸ਼ੀਨਾ ਦੇ ਬੁਆਏਫਰੈਂਡ ਰਾਹੁਲ ਮੁਖਰਜੀ ਦਾ ਬਿਆਨ। ਰਾਹੁਲ ਮੁਤਾਬਕ, ਸ਼ੀਨਾ ਚਾਹੁੰਦੀ ਸੀ ਕਿ ਰਾਹੁਲ ਵੀ ਉਸ ਨਾਲ ਇੰਦਰਾਣੀ ਨੂੰ ਮਿਲਣ ਲਈ ਜਾਵੇ, ਪਰ ਉਹ ਨਹੀਂ ਗਿਆ। ਰਾਹੁਲ ਨੇ ਸ਼ੀਨਾ ਨੂੰ ਕਿਹਾ ਕਿ ਉਹ ਨੈਸ਼ਨਲਕਾਲਜ ਤੱਕ ਉਸ ਨੂੰ ਡਰੌਪ ਕਰੇਗਾ। ਰਾਹੁਲ ਨੇ ਨੈਸ਼ਨਲ ਕਾਲਜ ਕੋਲ ਸ਼ੀਨਾ ਨੂੰ ਡਰੌਪ ਕੀਤਾ ਅਤੇ ਇੰਦਰਾਣੀ ਉੱਥੋਂ ਸ਼ੀਨਾ ਨੂੰ ਲੈ ਗਈ।

rahul sheena ਇੱਕ ਅਖਬਾਰ ਦੀ ਖਬਰ ਮੁਤਾਬਕ (with recreation graphics) ਕਾਰ ਵਿੱਚ ਮੌਜੂਦ ਸਨ ਇੰਦਰਾਣੀ, ਸੰਜੀਵ ਖੰਨਾ ਅਤੇ ਡਰਾਈਵਰ ਸ਼ਾਮ ਰਾਏ। ਡਰਾਈਵਰ ਨੇ ਪੁਲਿਸ ਨੂੰ ਦੱਸਿਆ ਕਿ 24 ਅਪ੍ਰੈਲ ਨੂੰ ਕਾਰ ਅੰਦਰ ਹੀ ਸ਼ੀਨਾ ਦਾ ਗਲਾ ਦਬਾ ਕੇਕਤਲ ਕੀਤਾ ਗਿਆ ਸੀ। ਪੁਲਿਸ ਸੂਤਰਾਂ ਮੁਤਾਬਕ ਉਸੇ ਦਿਨ ਹੀ ਸ਼ੀਨਾ ਦੀ ਲਾਸ਼ ਨੂੰ ਟਿਕਾਣੇ ਲਾਏ ਜਾਣ ਦੀ ਯੋਜਨਾ ਸੀ, ਪਰ ਪੁਲਿਸ ਨਾਕੇ ਦੇਖ ਇੰਦਰਾਣੀ ਡਰ ਗਈ। ਫਿਰ ਉਹ ਵਾਪਸ ਵਰਲੀ ਸਥਿਤ ਪੀਟਰ ਮੁਖਰਜੀ ਦੇ ਘਰ ਚਲੇ ਗਏ। ਸਾਰੀ ਰਾਤ ਕਾਰ ਅੰਦਰ ਹੀ ਸ਼ੀਨਾ ਦੀ ਲਾਸ਼ ਰੱਖੀ ਗਈ ਅਤੇ ਡਰਾਈਵਰ ਸ਼ਾਮ ਰਾਏ ਨੂੰ ਕਾਰ ਅੰਦਰ ਹੀ ਪਹਿਰਾ ਦੇਣ ਲਈ ਕਿਹਾ ਗਿਆ। 25 ਅਪ੍ਰੈਲ ਦੀ ਸਵੇਰ ਕਰੀਬ 4 ਵਜੇ ਤਿੰਨੋ ਮੁਲਜ਼ਮ ਸ਼ੀਨਾ ਦੀ ਲਾਸ਼ ਲੈ ਕੇ ਰਾਏਗੜ੍ਹ ਲਈ ਰਵਾਨਾ ਹੋਏ। ਇਲਜ਼ਾਮਾਂ ਮੁਤਾਬਕ ਮ੍ਰਿਤਕ ਸ਼ੀਨਾ ਨੂੰ ਇੰਦਰਾਣੀ ਅਤੇ ਸੰਜੀਵ ਖੰਨਾ ਨੇ ਆਪਣੇ ਵਿਚਕਾਰ ਇਸ ਤਰ੍ਹਾਂ ਬਿਠਾਇਆ ਕਿ ਕਿਸੇ ਨੂੰ ਸ਼ੱਕ ਨਾ ਹੋਵੇ।ਬਲਕਿ, ਜੇ ਕੋਈ ਨਾਕਾ ਮਿਲੇ ਤਾਂ ਉਹ ਕਹਿਣ ਕਿ ਬੇਟੀ ਬਿਮਾਰ ਹੈ। ਕਰੀਬ 6 ਵਜੇ ਉਹ ਰਾਏਗੜ੍ਹ ਪਹੁੰਚੇ ਜਿੱਥੇ ਜਾ ਕਿ ਸ਼ੀਨਾ ਦੀ ਲਾਸ਼ ਸੂਟਕੇਸ ਵਿੱਚ ਰੱਖ ਕੇ ਉਸ ਨੂੰ ਅੱਗ ਲਗਾਈ ਗਈ।

ਕਿਸੇ ਵੀ ਕਤਲ ਦੀ ਗੁੱਥੀ ਸੁਲਝਾਉਣ ਵੇਲੇ ਕਤਲ ਦਾ ਮਕਸਦ ਜਾਨਣਾ ਬੇਹਦ ਜ਼ਰੂਰੀ ਹੁੰਦਾ ਹੈ। ਸ਼ੀਨਾ ਦੇ ਕਤਲ ਪਿੱਛੇ ਵੀ ਕਈ ਕਾਰਨਾਂ ਦੀ ਥਿਉਰੀ ਹੈ। ਕੀ ਸ਼ੀਨਾ ਦਾ ਕਤਲ ਜਾਇਦਾਦ ਵਿਵਾਦ ਕਾਰਨ ਹੋਇਆ?ਕੀ ਸ਼ੀਨਾ ਦਾ ਰਾਹੁਲਮੁਖਰਜੀ ਨਾਲ ਲਵ ਅਫੇਅਰ ਉਸ ਦੀ ਮੌਤ ਦਾ ਕਾਰਨ ਬਣਿਆ?ਕੀ ਸ਼ੀਨਾ ਇੰਦਰਾਣੀ ਨੂੰ ਬਲੇਕਮੇਲ ਕਰ ਰਹੀ ਸੀ?

ਸਭ ਤੋਂ ਪਹਿਲਾਂ ਗੱਲ ਕਰਾਂਗੇ ਬਲੈਕਮੇਲਿੰਗ ਵਾਲੀ ਕਹਾਣੀ ਦੀ। ਜਦੋਂ ਇੰਦਰਾਣੀ ਨੇ ਪੀਟਰ ਮੁਖਰਜੀ ਨਾਲ ਵਿਆਹ ਕਰਵਾਇਆ ਤਾਂ ਸ਼ੀਨਾ ਅਤੇ ਮਿਖਾਇਲ ਨੇ ਉਸ ਨਾਲ ਡੀਲ ਕਰ ਲਈ ਕਿ ਉਹ ਉਨ੍ਹਾਂ ਦੀ ਪੈਸੇ ਦੀ ਜ਼ਰੂਰਤ ਪੂਰੀ ਕਰੇਗੀ ਅਤੇ ਉਹਦੁਨੀਆ ਤੋਂ ਲੁਕੋ ਕੇ ਰੱਖਣਗੇ ਉਨ੍ਹਾਂ ਦੇ ਰਿਸ਼ਤੇ ਦਾ ਸੱਚ।vidhi ਅਖਬਾਰ ਟੈਲੀਗਰਾਫ ਮੁਤਾਬਕ ਸ਼ੀਨਾ ਇਸ ਗੱਲ ਤੋਂ ਕਾਫੀ ਪਰੇਸ਼ਾਨ ਰਹਿੰਦੀ ਸੀ ਕਿ ਉਸ ਦੀ ਮਾਂ ਦੀ ਇੱਕ ਹੋਰ ਬੱਚੀ ਵੀ ਹੈ। ਅਖਬਾਰ ਮੁਤਾਬਕ ਸ਼ੀਨਾ ਦੇ ਦੋਸਤਾਂ ਨੇ ਦੱਸਿਆ ਕਿ ਉਹ ਸ਼ਿਕਾਇਤ ਕਰਦੀ ਸੀ ਕਿ ਵਿਧੀ ਜੋ ਕਿ ਉਸ ਦੇ ਦੂਜੇ ਪਤੀ ਦੀਬੇਟੀ ਹੈ ਉਹ ਇੰਦਰਾਣੀ ਤੇ ਪੀਟਰ ਦੇ ਨਾਲ ਰਹਿੰਦੀ ਹੈ,ਜਦਕਿ ਉਸ ਨਾਲ ਰਿਸ਼ਤੇ ਦੀ ਸੱਚਾਈ ਇੰਦਰਾਣੀ ਲੁਕੋ ਕੇ ਰੱਖਣਾ ਚਾਹੁੰਦੀ ਹੈ।

ਗਰੈਜੁਏਸ਼ਨ ਪੂਰੀ ਹੋਣ ਤੋਂ ਬਾਅਦ 2009 ਵਿੱਚ ਸ਼ੀਨਾ ਇੰਦਰਾਣੀ ਦੇ ਨਾਲ ਰਹਿਣ ਲੱਗੀ, ਪਰ ਉਸ ਦੀ ਭੈਣ ਬਣ ਕੇ। ਇਸੇ ਦੌਰਾਨ ਸ਼ੀਨਾ ਦੀ ਮੁਲਾਕਾਤ ਰਾਹੁਲ ਮੁਖਰਜੀ ਨਾਲ ਹੋਈ ਅਤੇ ਦੋਹੇਂ ਇੱਕ ਦੂਜੇ ਨੂੰ ਪਿਆਰ ਕਰਨ ਲੱਗੇ। ਹੁਣ ਸਵਾਲ ਇਹ ਹੈ ਕਿ ਕੀ ਸ਼ੀਨਾਇੰਦਰਾਣੀ ਨੂੰ ਉਨ੍ਹਾਂ ਦੇ ਰਿਸ਼ਤੇ ਦਾ ਸੱਚ ਪੀਟਰ ਨੂੰ ਦੱਸਣ ਲਈ ਬਲੈਕ ਮੇਲ ਕਰ ਰਹੀ ਸੀ ?ਦੂਜਾ ਮਕਸਦ ਹੋ ਸਕਦਾ ਹੈ ਜਾਇਦਾਦ ਵਿਵਾਦ। ਇਕ ਖਬਰ ਮੁਤਾਬਕ ਆਪਣੇ ਕਾਰੋਬਾਰ ਦੇ ਆਡਿਟ ਦੌਰਾਨ ਇੰਦਰਾਣੀ ਨੇ ਸ਼ੀਨਾ ਦੇ ਅਕਾਉਂਟ ਵਿੱਚ ਪੈਸੇ ਟਰਾਂਸਫਰ ਕਰ ਦਿੱਤੇ ਸੀ, ਜਦੋਂ ਵਾਪਸ ਲੈਣ ਦੀ ਵਾਰੀ ਆਈ ਤਾਂ ਸ਼ੀਨਾ ਨੇ ਇਨਕਾਰ ਕਰਦਿੱਤਾ। ਅਖਬਾਰ ਟੈਲੀਗਰਾਫ ਮੁਤਾਬਕ, ਸ਼ੀਨਾ ਦੇ ਦੋਸਤ ਦੱਸਦੇ ਹਨ ਕਿ ਸ਼ੀਨਾ ਨੂੰ ਲੱਗਦਾ ਸੀ ਕਿ ਇਨ੍ਹਾਂ ਪੈਸਿਆਂ ਨਾਲ ਉਹ ਤੇ ਰਾਹੁਲ ਚੰਗੀ ਜ਼ਿੰਦਗੀ ਸ਼ੁਰੂ ਕਰ ਸਕਣਗੇ। ਪ੍ਰੋਪਰਟੀ ਵਿਵਾਦ ਨਾਲ ਜੁੜਿਆ ਇੱਕ ਹੋਰ ਪਹਿਲੂ ਵੀ ਹੈ, ਜੋ ਸੰਜੀਵ ਖੰਨਾ ਨੂੰ ਇਸ ਕਤਲ ਨਾਲ ਜੋੜਦਾ ਹੈ। ਸੰਜੀਵ ਖੰਨਾ ਅਤੇ ਇੰਦਰਾਣੀ ਦੀ ਬੇਟੀ ਵਿਧੀ ਹੁਣ ਪੀਟਰ ਤੇ ਇੰਦਰਾਣੀ ਨਾਲ ਰਹਿੰਦੀ ਸੀ। ਇਲਜ਼ਾਮਾਂ ਮੁਤਾਬਕ ਸੰਜੀਵ ਖੰਨਾ ਨੂੰ ਲੱਗਿਆ ਕਿਜੇ ਸ਼ੀਨਾ ਤੇ ਰਾਹੁਲ ਦਾ ਵਿਆਹ ਹੋ ਗਿਆ ਤਾਂ ਵਿਧੀ ਦਾ ਜਾਇਦਾਦ ਵਿੱਚੋਂ ਹਿੱਸਾ ਘਟ ਜਾਵੇਗਾ। ਖਬਰ ਇਹ ਵੀ ਹੈ ਕਿ ਇੰਦਰਾਣੀ ਨੇ ਸੰਜੀਵ ਨੂੰ ਕਿਹਾ ਸੀ ਕਿ ਸ਼ੀਨਾ ਤੇ ਮਿਖਾਇਲ ਵਿਧੀ ਨੂੰ ਜਾਨੋਂ ਮਾਰ ਸਕਦੇ ਹਨ।

ਸ਼ੀਨਾ ਬੋਰਾ ਕਤਲ ਕੇਸ ਦੀਆਂ ਗੁੱਥੀਆਂ ਸੁਲਝਾਉਂਦਿਆਂ-ਸੁਲਝਾਉਂਦਿਆਂ,ਉਸ ਦੀ ਮੁਲਜ਼ਮ ਮਾਂ ਇੰਦਰਾਣੀ ਨਾਲ ਜੁੜੇ ਕਈ ਰਾਜ਼ ਉਜਾਗਰ ਹੋਏ ਜਿਨ੍ਹਾਂ ਨੂੰ ਉਹ ਦਬਾਏ ਰੱਖਣਾ ਚਾਹੁੰਦੀ ਸੀ। ਚਕਾਚੌਂਧ ਭਰੀ ਜ਼ਿੰਦਗੀ ਜੀਅ ਰਹੀ ਇੰਦਰਾਣੀ ਮੁਖਰਜੀਆਪਣੇ ਉਸ ਅਤੀਤ ਨੂੰ ਵਰਤਮਾਨ ਦੇ ਸਾਹਮਣੇ ਕਿਸੇ ਕੀਮਤ ਵਿੱਚ ਨਹੀਂ ਲਿਆਉਣਾ ਚਾਹੁੰਦੀ ਸੀ,ਜਿਸ ਅਤੀਤ ਵਿੱਚੋਂ ਪਰੀ ਬਣ ਉਡਾਰੀ ਮਾਰ ਚੁੱਕੀ ਸੀ।

ਸ਼ੌਹਰਤ ਦੇ ਇਸ ਮੁਕਾਮ ‘ਤੇ ਪਹੁੰਚਣ ਲਈ ਇੰਦਰਾਣੀ ਦੀ ਜ਼ਿੰਦਗੀ ਦੀ ਗੱਡੀ 4 ਪੜਾਵਾਂ ਤੋਂ ਹੋ ਕੇ ਗੁਜ਼ਰੀ। ਹਰ ਪੜਾਅ ਇੱਕ ਨਵੀਂ ਬੁਝਾਰਤ ਪਾਉਂਦਾ ਹੈ। ਗੁਹਾਟੀ ਵਿੱਚ ਬੀਤੇ ਇੰਦਰਾਣੀ ਦੇ ਬਚਪਨ ਨੇ ਵੀ ਕਈ ਸੱਚਾਈਆਂ ਦਫਨ ਕਰ ਰੱਖੀਆਂ ਹਨ। ਬਚਪਨ ਵਿੱਚ ਇੰਦਰਾਣੀ ਪਰੀ ਬੋਰਾ ਦੇ ਨਾਮ ਨਾਲ ਜਾਣੀ ਜਾਂਦੀ ਸੀ, ਦਸਵੀਂ ਜਮਾਤ ਦੌਰਾਨ ਸਾਲ 1982 ਵਿੱਚ ਇੰਦਰਾਣੀ ਨੇ ਘਰੋ ਭੱਜ ਜਾਣ ਦੀ ਕੋਸ਼ਿਸ਼ ਵੀ ਕੀਤੀ ਸੀ। ਪਰੀ ਬੋਰਾ ਦੀ ਕੋਸ਼ਿਸ਼ ਅਸਫਲ ਹੋ ਗਈ, ਜਦੋਂ ਗੁਹਾਟੀ ਰੇਲਵੇ ਸਟੇਸ਼ਨ ਤੋਂ ਪਰੀ ਨੂੰ ਉਸ ਦੇ ਪਰਿਵਾਰ ਵਾਲੇ ਵਾਪਸ ਲੈ ਆਏ। ਫਿਰ ਜਦੋਂ ਗਿਆਰਵੀਂ-ਬਾਹਰਵੀਂ ਦੀ ਪੜ੍ਹਾਈ ਕਰਨ ਲਈ ਪਰੀ ਬੋਰਾ ਸ਼ਿਲਾਂਗ ਗਈ,ਤਾਂ ਗੁਹਾਟੀ ਸਦਾ ਲਈ ਪਿੱਛੇ ਛੱਡ ਆਈ।

ਸ਼ਿਲੌਂਗ, ਵਿੱਚ ਸ਼ੁਰੂ ਹੋਈ ਪਰੀ ਦੀ ਇੱਕ ਨਵੀਂ ਜ਼ਿੰਦਗੀ ਜਦੋਂ ਉਸ ਦੀ ਮੁਲਕਾਤਾ ਹੋਈ ਆਪਣੇ ਪਹਿਲੇ ਪਿਆਰ ਨਾਲ। ਉਹ ਪਿਆਰ ਸੀ ਸਿਧਾਰਥ ਦਾਸ। ਸ਼ਿਲੌਂਗ ਵਿੱਚ ਹੀ ਸਿਧਾਰਥ ਦਾਸ ਤੇ ਇੰਦਰਾਣੀ ਦੇ ਦੋ ਬੱਚੇ ਹੋਏ। ਸ਼ੀਨਾ ਅਤੇ ਮਿਖਾਈਲ। ਉਸ ਵੇਲੇ ਸਿਧਾਰਥ ਤੇ ਇੰਦਰਾਣੀ ਦੀ ਜ਼ਿੰਦਗੀ ਪਟੜੀ’ਤੇ ਨਹੀਂ ਸੀ। ਦ ਟੈਲੀਗਰਾਫ ਅਖਬਾਰ ਮੁਤਾਬਕ ਇੰਦਰਾਣੀ ਦੇ ਪਿਤਾ ਉਪੇਂਦਰ ਬੋਰਾ ਨੇ ਸਿਧਾਰਥ ਨੂੰ ਦਿਸਪੁਰ ਵਿੱਚ ਇੱਕ ਫੂਡ ਜੁਆਇੰਟ ਖੋਲ੍ਹ ਕੇ ਦਿੱਤਾ,ਪਰ ਸਿਧਾਰਥ ਉਸ ਨੂੰ ਚਲਾ ਨਾ ਸਕੇ।ਸਾਲ1990ਵਿੱਚ ਪਰੀ ਬੋਰਾ ਗੁਹਾਟੀ ਆਈ ਅਤੇ ਆਪਣੇ ਦੋ ਬੱਚਿਆਂ ਨੂੰ ਮਾਤਾ-ਪਿਤਾ ਕੋਲ ਛੱਡ ਗਈ ।ਇਸ ਮੋੜ ਤੋਂ ਪਰੀ ਬੋਰਾ ਦਾ ਸ਼ਿਲੌਂਗ ਦਾ ਚੈਪਟਰ ਵੀ ਖਤਮ ਹੋ ਗਿਆ। ਇੰਦਰਾਣੀ ਨੇ ਇਸੇ ਮੋੜ ਤੋਂ ਸਿਧਾਰਥ ਦਾਸ ਅਤੇ ਆਪਣੇ ਬੱਚਿਆਂ ਨਾਲ ਰਿਸ਼ਤੇ ਦੀ ਸੱਚਾਈ ਨੂੰ ਦਫਨ ਕਰ ਦਿੱਤਾ।

1990 ਵਿੱਚ ਜਦੋਂ ਪਰੀ ਬੋਰਾ ਕੋਲਕਾਤਾ ਆਈ ਤਾਂ ਉਸ ਦੀ ਮੁਲਾਕਾਤ ਸੰਜੀਵ ਖੰਨਾ ਨਾਲ ਹੋਈ। ਸ਼ੀਨਾ ਕਤਲ ਕੇਸ ਵਿੱਚ ਗ੍ਰਿਫਤਾਰੀ ਤੋਂ ਪਹਿਲਾਂ ਸੰਜੀਵ ਖੰਨਾ ਨੇ ਇੱਕ ਅਖਬਾਰ ਨੂੰ ਦੱਸਿਆ,ਮੈਂ ਇੰਦਰਾਣੀ ਨੂੰ ਸਾਲ 1990 ਵਿੱਚ ਮਿਲਿਆ, ਉਹ ਕੁਝ ਹੀਮਹੀਨੇ ਪਹਿਲਾਂ ਕੋਲਕਾਤਾ ਆਈ ਸੀ। ਉਹ ਕੋਈ ਕੰਪਿਊਟਰ ਕੋਰਸ ਕਰ ਰਹੀ ਸੀ। ਫਿਰ 1993 ਵਿੱਚ ਅਸੀਂ ਵਿਆਹ ਕਰਵਾ ਲਿਆ। ਸੰਜੀਵ ਖੰਨਾ ਨੇ ਦੱਸਿਆ ਕਿ ਉਸ ਵੇਲੇ ਪਰੀ ਦੋ ਬੱਚਿਆਂ ਦੀ ਤਸਵੀਰ ਆਪਣੇ ਕੋਲ ਰੱਖਦੀ ਸੀ, ਜਦੋਂ ਉਸ ਨਾ ਪੁੱਛਦਾਤਾਂ ਉਹ ਕਹਿੰਦੀ ਕਿ ਮੇਰੇ ਛੋਟੇ ਭੈਣ ਭਰਾ ਹਨ।” ਯਾਨੀ ਕਿ ਇੰਦਰਾਣੀ ਨੇ ਤੈਅ ਕਰ ਲਿਆ ਸੀ ਉਹ ਆਪਣਾ ਅਤੀਤ ਹੁਣ ਕਿਸੇ ਦੇ ਸਾਹਮਣੇ ਨਹੀਂ ਆਉਣ ਦੇਵੇਗੀ। ਸੰਜੀਵ ਖੰਨਾ ਤੇ ਇੰਦਰਾਣੀ ਖੰਨਾ ਦੀ ਬੇਟੀ ਹੋਈ ਵਿਧੀ। ਸੰਜੀਵ ਖੰਨਾ ਦੀ ਮਦਦ ਨਾਲ ਇੰਦਰਾਣੀ ਨੇ INX ਸਰਵਿਸਜ਼ ਪ੍ਰਾਈਵੇਟ ਲਿਮਟਿਡ ਨਾਮੀਂ HR FIRM ਖੋਲ੍ਹੀ ਜਿਸ ਜ਼ਰੀਏ ਉਹ ਕੰਪਨੀਆਂ ਨੂੰ ਠੇਕੇ ‘ਤੇ ਕੰਮ ਕਰਨ ਵਾਲੇ ਮੁਲਾਜ਼ਮ ਮੁਹੱਈਆ ਕਰਵਾਉਂਦੀ ਸੀ। ਇੰਦਰਾਣੀ ਸਫਲਤਾ ਦੀਆਂ ਪੌੜੀਆਂ ਚੜਣ ਲੱਗੀ ਤੇ ਪਤੀ ਸੰਜੀਵ ਖੰਨਾ ਦੀ ਕਾਰੋਬਾਰੀ ਬੇੜੀ ਡੁੱਬਣ ਲੱਗੀ। ਇੰਦਰਾਣੀ ਨੇ ਡੁੱਬਦੀ ਬੇੜੀ ਤੋਂ ਕਿਨਾਰਾ ਕਰ ਲਿਆ ਅਤੇ ਕੋਲਕਾਤਾ ਦਾ ਚੈਪਟਰ ਵੀ ਹੋ ਗਿਆ ਬੰਦ।

indrani-peter

ਸਾਲ 2001 ਵਿੱਚ ਗੁਹਾਟੀ ਦੀ ਪਰੀ, ਸ਼ਿਲੌਂਗ ਤੇ ਕੋਲਕਾਤਾ ਹੁੰਦੀ ਪਹੁੰਚ ਚੁੱਕੀ ਸੀ ਮਾਇਆ ਨਗਰੀ। 2002 ਵਿੱਚ ਉਸ ਦੀ ਮੁਲਾਕਾਤ ਸਟਾਰ ਇੰਡੀਆ ਦੇ ਤਤਕਾਲੀ CEO ਪੀਟਰ ਮੁਖਰਜੀ ਨਾਲ ਹੋਈ। ਅਫੇਅਰ ਤੋਂ ਬਾਅਦ ਇੰਦਰਾਣੀ ਤੇ ਪੀਟਰਮੁਖਰਜੀ ਨੇ ਵਿਆਹ ਦਾ ਫੈਸਲਾ ਲਿਆ। ਸੰਜੀਵ ਖੰਨਾ ਦੀ ਬੇਟੀ ਵਿਧੀ ਨੂੰ ਵੀ ਇੰਦਰਾਣੀ ਆਪਣੇ ਨਾਲ ਲਿਆਈ, ਜਿਸ ਨੂੰ ਪੀਟਰ ਨੇ ਵੀ ਅਪਣਾ ਲਿਆ। ਪੀਟਰ ਮੁਖਰਜੀ ਨੇ ਆਪਣੀ ਕੰਪਨੀ ਨੂੰ ਵੀ ਇੰਦਰਾਣੀ ਦੀ ਕੰਪਨੀ ਦਾ ਕਲਾਈਂਟ ਬਣਾ ਦਿੱਤਾ।

ਪੀਟਰ ਮੁਖਰਜੀ ਨੇ ਸਟਾਰ ਇੰਡੀਆਂ ਤੋਂ ਅਸਤੀਫਾ ਦੇ ਦਿੱਤਾ ਅਤੇ ਦੋਹਾਂ ਨੇ INX ਤਹਿਤ 17 ਚੈਨਲ ਸ਼ੁਰੂ ਕਰਨ ਦਾ ਫੈਸਲਾ ਲਿਆ, ਪਰ 2009 ਤੱਕ ਕੰਪਨੀ ਦਾ ਜ਼ਿਆਦਾਤਰ ਹਿੱਸਾ ਵਿਕ ਚੁੱਕਿਆ ਸੀ। ਹਾਂ, INX ਸਰਵਿਸਜ਼ ਪ੍ਰਾਈਵੇਟ ਲਿਮਟਿਡ ਬਚਿਆ ਹੋਇਆ ਸੀ।

ਜੇ ਇੰਦਰਾਣੀ ‘ਤੇ ਲੱਗੇ ਇਲਜ਼ਾਮ ਸੱਚ ਹਨ ਤਾਂ ਉਸ ਨੇ ਕਿਉਂ ਬੇਰਹਿਮੀ ਨਾਲ ਆਪਣੀ ਹੀ ਬੇਟੀ ਦਾ ਕਤਲ ਕੀਤਾ ? ਸ਼ੀਨਾ ਬੋਰਾ ਅਤੇ ਮਿਖਾਇਲ, ਇੰਦਰਾਣੀ ਮੁਖਰਜੀ ਅਤੇ ਸਿਧਾਰਥ ਦਾਸ ਦੀ ਬੱਚੇ ਸੀ। ਫਿਰ ਇੰਦਰਾਣੀ ਮੁਖਰਜੀ, ਦੁਨੀਆਤੋਂ ਇਹ ਸੱਚਾਈ ਲੁਕੋ ਕਿਉਂ ਰਹੀ ਸੀ ? ਕਿਉਂ ਇੰਦਰਾਣੀ, ਦੁਨੀਆ ਸਾਹਮਣੇ ਆਪਣੇ ਬੱਚਿਆਂ ਨੂੰ ਆਪਣੇ ਛੋਟੇ ਭੈਣ-ਭਰਾ ਵਜੋਂ ਪੇਸ਼ ਕਰਦੀ ਰਹੀ ?

peter indrani ਇੰਦਰਾਣੀ ਦੀ ਪਤੀ ਪੀਟਰ ਮੁਖਰਜੀ ਖੁਦ ਨੂੰ ਇਸ ਗੱਲ ਤੋਂ ਅਣਜਾਣ ਦੱਸਦੇ ਹਨ ਕਿ ਸ਼ੀਨਾ, ਇੰਦਰਾਣੀ ਦੀ ਬੇਟੀ ਹੈ। ਪੀਟਰ ਮੁਤਾਬਕ ਇੱਕ ਵਾਰ ਉਨ੍ਹਾਂ ਦੇ ਬੇਟੇ ਰਾਹੁਲ ਨੇ ਦੱਸਿਆ ਵੀ ਕਿ ਸ਼ੀਨਾ ਇੰਦਰਾਣੀ ਦੀ ਭੈਣ ਨਹੀਂ ਬਲਕਿ ਧੀ ਹੈ। ਪੀਟਰਕਹਿੰਦੇ ਹਨ ਕਿ ਉਨ੍ਹਾਂ ਨੇ ਰਾਹੁਲ ਦੀ ਬਜਾਏ ਆਪਣੀ ਪਤਨੀ ਯਾਨੀ ਇੰਦਰਾਣੀ ਦੇ ਦਾਅਵੇ ‘ਤੇ ਯਕੀਨ ਕੀਤਾ।

vidhi 1 ਸ਼ੀਨਾ ਅਤੇ ਮਿਖਾਇਲ ਨਾਲ ਆਪਣੇ ਰਿਸ਼ਤੇ ਦੀ ਸੱਚਾਈ ਲੁਕੋਣ ਦੀ ਕਹਾਣੀ ਵਿੱਚ ਇੱਕ ਜਨਮ ਸਰਟੀਫਿਕੇਟ ਵੀ ਸਾਹਮਣੇ ਆਇਆ ਹੈ। ਸ਼ੀਨਾ ਬੋਰਾ ਦਾ ਜਨਮ ਸਰਟੀਫਿਕੇਟ। ਇਸ ਸਰਟੀਫਿਕੇਟ ਮੁਤਾਬਕ ਸ਼ੀਨਾ ਬੋਰਾ ਦੀ ਜਨਮ ਤਾਰੀਖ 11ਫਰਵਰੀ, 1989 ਲਿਖੀ ਗਈ ਹੈ। ਜਨਮ ਸਥਾਨ-ਗੁਹਾਟੀ। ਸ਼ੀਨਾ ਦੇ ਪਿਤਾ ਦਾ ਨਾਮ ਉਪੇਂਦਰ ਕੁਮਾਰ ਬੋਰਾ ਅਤੇ ਮਾਂ ਦਾ ਨਾਮ ਦੁਰਗਾ ਰਾਣੀ ਬੋਰਾ। ਮਾਤਾ-ਪਿਤਾ ਦਾ ਨਾਮ ਇੰਦਰਾਣੀ ਅਤੇ ਸਿਧਾਰਥ ਨਹੀਂ ਲਿਖਿਆ ਗਿਆ, ਬਲਕਿ ਇੰਦਰਾਣੀ ਦੇ ਹੀਮਾਂ-ਬਾਪ ਨੂੰ ਸ਼ੀਨਾ ਦੇ ਵੀ ਮਾਂ-ਬਾਪ ਦਿਖਾਇਆ ਗਿਆ ਹੈ। ਇਸ ਸਰਟੀਫਿਕੇਟ ਦੀ ਰਜਿਸਟਰੇਸ਼ਨ ਤਾਰੀਖ 30 ਅਪ੍ਰਐਲ 2002 ਹੈ। ਯਾਨੀ ਜਨਮ ਤਾਰੀਖ ਤੋਂ 13 ਸਾਲ ਬਾਅਦ ਦੀ ਤਾਰੀਖ। ਇਸੇ ਵਿਚਕਾਰ ਇੱਕ ਹੋਰ ਦਸਤਾਵੇਜ਼ ਸਾਹਮਣੇ ਆਇਆ, ਜਿਸ ਨੇ ਸ਼ੀਨਾ ਬੋਰਾ ਦੇ ਜਨਮ ਸਰਟੀਫਿਕੇਟ ਨੂੰ ਝੂਠਾ ਸਾਬਿਤ ਕੀਤਾ। ਉਹ ਦਸਤਾਵੇਜ਼ ਹੈ, ਇੰਦਰਾਣੀ ਅਤੇ ਸਿਧਾਰਥ ਦਾਸ ਦੇ ਤਲਾਕ ਦਾ ਕਾਗਜ਼। ਇਸ ਵਿੱਚ ਇੰਦਰਾਣੀ ਨੇ ਸ਼ੀਨਾ ਅਤੇਮਿਖਾਇਲ ਨੂੰ ਆਪਣੇ ਤੇ ਸਿਧਾਰਥ ਦੇ ਬੱਚੇ ਆਖਿਆ ਹੈ। ਇਨ੍ਹਾਂ ਹੀ ਨਹੀਂ, ਸਿਧਾਰਥ ਦਾਸ ਵੀ ਸਾਹਮਣੇ ਆ ਕੇ ਖੁਲਾਸਾ ਕਰ ਚੁੱਕੇ ਹਨ ਕਿ ਸ਼ੀਨਾ ਤੇ ਮਿਖਾਇਲ ਉਨ੍ਹਾਂ ਦੋਹਾਂ ਦੇ ਹੀ ਬੱਚੇ ਹਨ।

About thatta

Comments are closed.

Scroll To Top
error: