Home / ਹੈਡਲਾਈਨਜ਼ ਪੰਜਾਬ / ਇਹ ਨੇ ਵਿਸ਼ਵ ਦੇ ਲੰਬੀ ਦਾੜ੍ਹੀ ਵਾਲੇ ਬੰਦੇ, ਲੰਬਾਈ ਜਾਣ ਕੇ ਉੱਡ ਜਾਣਗੇ ਹੋਸ਼..

ਇਹ ਨੇ ਵਿਸ਼ਵ ਦੇ ਲੰਬੀ ਦਾੜ੍ਹੀ ਵਾਲੇ ਬੰਦੇ, ਲੰਬਾਈ ਜਾਣ ਕੇ ਉੱਡ ਜਾਣਗੇ ਹੋਸ਼..

1.ਹੈੰਸ ਨਿਲਸੇਨ ਲੈਂਗਸੈਥ: ਨਾਰਵੇ ਦੇ ਰਹਿਣ ਵਾਲੇ ਹੈੰਸ ਨਿਲਸੇਨ ਲੈਂਗਸੈਥ ਸਭ ਤੋਂ ਲੰਬੀ ਦਾੜ੍ਹੀ ਰੱਖਣ ਦੇ ਮਾਮਲੇ ’ਚ ਵਿਸ਼ਵ ਰਿਕਾਰਡ ਧਾਰੀ ਰਹੇ ਹਨ। ਉਹਨਾਂ ਦੀ ਦਾੜ੍ਹੀ 17-ਫੁੱਟ 6-ਇੰਚ ਲੰਬੀ ਹੈ।

2.ਸਰਵਣ ਸਿੰਘ: ਵਿਸ਼ਵ ਵਿਚ ਸਭ ਤੋਂ ਲੰਬੀ ਦਾੜ੍ਹੀ ਵਾਲੇ ਵਰਤਮਾਨ ਵਿਸ਼ਵ ਰਿਕਾਰਡ ਧਾਰਕ ਕੈਨੇਡਾ ਤੋਂ ਸਰਵਨ ਸਿੰਘ ਹਨ। ਸਿਤੰਬਰ 2011 ਵਿਚ ਉਹਨਾਂ ਦੀ ਦਾੜ੍ਹੀ ਲਗਭਗ 8-ਫੁੱਟ ਤੇ 2.5 ਇੰਚ ਦੀ ਲੰਬਾਈ ਮਿਣੀ ਗਈ ਸੀ।

3.ਸ਼ਮਸ਼ੇਰ ਸਿੰਘ: 6 ਫੁੱਟ ਤੋਂ ਲੰਬੀ ਦਾੜ੍ਹੀ ਰੱਖਣ ਵਾਲੇ ਸ਼ਮਸ਼ੇਰ ਸਿੰਘ ਮੂਲ ਰੂਪ ਤੋਂ ਪੰਜਾਬ ਦੇ ਰਹਿਣ ਵਾਲੇ ਹਨ। ਦਾੜ੍ਹੀ ਉਹਨਾਂ ਦੀ ਠੋਡੀ ਦੇ ਅੰਤ ਤੋਂ ਦੂਜੇ ਬੰਦੇ ਦੇ ਹੱਥ ਦੇ ਟਿਪ ਤੱਕ ਮਾਪੀ ਗਈ ਸੀ। ਇਹ 1997 ਦੀ ਗੱਲ ਹੈ, ਜਦੋਂ ਉਨ੍ਹਾਂ ਨੇ ਸਭ ਤੋਂ ਲੰਬੀ ਦਾੜ੍ਹੀ ਧਾਰਕ ਵਿਅਕਤੀ ਦਾ ਐਲਾਨ ਕੀਤਾ ਸੀ।

4.ਪਾਲ ਰਾਈਟ: ਬ੍ਰਿਟੇਨ ਦੇ ਰਹਿਣ ਵਾਲੇ ਪਾਲ ਦੀ ਦਾੜ੍ਹੀ 2-ਫੁੱਟ ਅਤੇ 2-ਇੰਚ ਦੀ ਹੈ, ਜਿਸਨੂੰ ਉਹਨਾਂ ਨੇ 6 ਸਾਲ ਪਹਿਲਾ ਹੀ ਵਧਾਉਣਾ ਸ਼ੁਰੂ ਕੀਤਾ ਸੀ।

5.ਵਿਵਿਅਨ ਵੀਲਰ ਗਿਨੀਜ਼ ਵਰਲਡ ਰਿਕਾਰਡਜ਼ ਧਾਰਕਾਂ ਵਿੱਚੋਂ ਇੱਕ, ਵਿਵਿਅਨ ਵੀਲਰ ਇਕ ਔਰਤ ਹੈ, ਜਿਸਦੀ ਲੰਬੀ ਦਾੜ੍ਹੀ ਹੈ। ਵਿਵਿਅਨ ਨੂੰ ਆਪਣੀ ਦਾੜ੍ਹੀ ਉੱਤੇ ਮਾਨ ਹੈ ਅਤੇ ਉਹ ਪਾਰਟੀਆਂ-ਸ਼ਾਦੀਆਂ ਵਿਚ ਦਾੜ੍ਹੀ ਨੂੰ ਸ਼ਾਨ ਨਾਲ ਦਿਖਾਉਂਦੀ ਹੈ।

6.ਮਾਈਕਲ ਲੀਗੇਜ ਬ੍ਰਿਟੇਨ ਦੇ ਰਹਿਣ ਵਾਲੇ ਮਾਈਕਲ ਲੀਗੇਜ ਦੀ ਦਾੜ੍ਹੀ ਦੀ ਲੰਬਾਈ 2 ਫੁੱਟ ਹੈ। ਮਾਈਕਲ ਬ੍ਰਿਟੇਨ ਵਿਚ ਸਭ ਤੋਂ ਲੰਬੀ ਦਾੜ੍ਹੀ ਰਿਕਾਰਡ ਧਾਰਕ ਹਨ।

7.ਨੈਟ ਜਾਨਸਨ: ਜਾਨਸਨ ਦਾੜ੍ਹੀ ਦੀ ਦੁਨੀਆਂ ਵਿਚ ਚੋਪਜ਼ ਜੌਨਸਨ ਵਜੋਂ ਜਾਣੇ ਜਾਂਦੇ ਹਨ। ਨੈਟ ਨੇ ਹੁਣ ਤਕ ਦਾੜ੍ਹੀ ਦੇ ਸੰਦਰਭ ਵਿਚ 12 ਖ਼ਿਤਾਬ ਜਿੱਤੇ ਹਨ।

8.ਸੀਨ ਜ਼ੈਡ:ਮੈਟਲ ਬੈਂਡ ਗਾਇਕ ਅਤੇ ਮਸ਼ਹੂਰ ਕੀਬੋਰਡਿਸਟ ਸੀਨ ਜ਼ੈਡ ਨੇ ਆਪਣੇ ਚੇਹਰੇ ਦੇ ਵਾਲਾਂ ਨੂੰ 12 ਇੰਚ ਤਕ ਵਧਾਇਆ ਹੈ।

9.ਮੈਡੀਸਨ ਰਾਉਲੇ:ਪੋਰਟਲੈਂਡ ਦੇ ਮਸ਼ਹੂਰ ਸਿਨੇਮਾਟੋਗ੍ਰਾਫਰ, ਅਭਿਨੇਤਾ ਅਤੇ ਨਿਰਦੇਸ਼ਕ, ਮੈਡੀਸਨ ਰਾਉਲੇ ਨੇ ਪੋਰਟਲੈਂਡ ਵਿੱਚ ਵਿਸ਼ਵ ਦਾੜ੍ਹੀ ਚੈਂਪੀਅਨਸ਼ਿਪ ਵਿੱਚ ਪਹਿਲਾ ਸਥਾਨ ਪਾਇਆ ਹੈ।

10.ਸ਼ਵੋ ਓਦਜਿਜਨ:ਸ਼ਵੋ ਦੀ ਕਮਾਲ ਦੀ ਦਾੜ੍ਹੀ ਉਸ ਦੀ ਛਾਤੀ ਤਕ ਪਹੁੰਚ ਜਾਂਦੀ ਹੈ।

About thatta

Comments are closed.

Scroll To Top
error: