Home / ਹੈਡਲਾਈਨਜ਼ ਪੰਜਾਬ / ਇਸ Sikh ਉਮੀਦਵਾਰ ਨੇ Pakistan ‘ਚ ਕੌਮੀ ਤੇ ਸੂਬਾਈ ਅਸੈਂਬਲੀ ‘ਚ ਚੁੱਕੀ ਸਹੁੰ….

ਇਸ Sikh ਉਮੀਦਵਾਰ ਨੇ Pakistan ‘ਚ ਕੌਮੀ ਤੇ ਸੂਬਾਈ ਅਸੈਂਬਲੀ ‘ਚ ਚੁੱਕੀ ਸਹੁੰ….

ਪਾਕਿਸਤਾਨ ‘ਚ ਹੋਈਆਂ ਕੌਮੀ ਤੇ ਅਸੈਂਬਲੀ ਚੋਣਾਂ ‘ਚ ਜੇਤੂ ਰਹੇ ਹਿੰਦੂ ਉਮੀਦਵਾਰਾਂ ਸਮੇਤ ਘੱਟ ਗਿਣਤੀ ਭਾਈਚਾਰੇ ਲਈ ਰਾਖਵੀਂਆਂ ਸੀਟਾਂ ਤੋਂ ਨਵੇਂ ਚੁਣੇ ਗਏ ਸੰਸਦੀ ਮੈਂਬਰਾਂ ਵਲੋਂ ਭਲਕੇ ਆਪਣੇ ਅਹੁਦੇ ਲਈ ਸਹੁੰ ਚੁੱਕਣ ‘ਤੇ ਘੱਟ-ਗਿਣਤੀ ਭਾਈਚਾਰੇ ਨੇ ਖ਼ੁਸ਼ੀ ਦਾ ਪ੍ਰਗਟਾਵਾ ਕੀਤਾ ਹੈ | ਸਹੁੰ ਚੁੱਕ ਸਮਾਰੋਹ ਦੇ ਚੱਲਦਿਆਂ ਪੰਜਾਬ ਅਸੈਂਬਲੀ ‘ਚ ਪਾਕਿਸਤਾਨ ਤਹਿਰੀਕ-ਏ-ਇਨਸਾਫ਼ ਪਾਰਟੀ ਵਲੋਂ ਮੁਲਤਾਨ ਤੋਂ ਘੱਟ ਗਿਣਤੀਆਂ ਲਈ ਰਾਖਵੀਂ ਸੀਟ ਲਈ ਐਮ.ਪੀ.ਏ. ਐਲਾਨੇ ਗਏ ਸ: ਮਹਿੰਦਰਪਾਲ ਸਿੰਘ, ਸੂਬਾ ਖ਼ੈਬਰ ਪਖਤੂਨਖਵਾ ਅਸੈਂਬਲੀ ‘ਚ ਜਮਾਤ ਉਲੇਮਾ-ਏ-ਇਸਲਾਮ (ਐਫ) ਪਾਰਟੀ ਵਲੋਂ ਕੋਹਾਟ ਤੋਂ ਸ: ਰਣਜੀਤ ਸਿੰਘ, ਪੀ.ਟੀ.ਆਈ. ਵਲੋਂ ਪਿਸ਼ਾਵਰ ਤੋਂ ਸ੍ਰੀ ਰਵੀ ਕੁਮਾਰ ਅਤੇ ਸੂਬਾ ਸਿੰਧ ਅਸੈਂਬਲੀ ‘ਚ ਮੁਕੇਸ਼ ਕੁਮਾਰ ਚਾਵਲਾ, ਰਾਣਾ ਹਮੀਰ ਸਿੰਘ, ਨੰਦ ਕੁਮਾਰ ਗੋਕਲਾਨੀ, ਡਾ. ਲਾਲ ਚੰਦ ਉਕਰਾਨੀ, ਸੰਜੇ ਕੁਮਾਰ ਗੰਗਵਾਨੀ, ਬੀਬੀ ਮੰਗਲਾ ਸ਼ਰਮਾ ਨੇ ਐਮ.ਪੀ.ਏ. ਦੀ ਨਿਯੁਕਤੀ ਵਜੋਂ ਸਹੁੰ ਚੁੱਕੀ | ਜਦਕਿ ਸ੍ਰੀ ਲਾਲ ਚੰਦ ਮੱਲ੍ਹੀ, ਡਾ: ਰਮੇਸ਼ ਕੁਮਾਰ ਵਾਂਕਵਾਨੀ, ਡਾ: ਰਮੇਸ਼ ਲਾਲ ਸ਼ਾਹਦਾਕੋਟ, ਡਾ: ਦਰਸ਼ਨ ਲਾਲ ਪੁੰਸ਼ੀ, ਖੇਲ ਦਾਸ ਕੋਹਿਸਤਾਨੀ, ਜੈ ਪ੍ਰਕਾਸ਼ ਉਕਰਾਨੀ ਨੂੰ ਮੈਂਬਰ ਨੈਸ਼ਨਲ ਅਸੈਂਬਲੀ (ਐਮ.ਐਨ.ਏ.) ਵਜੋਂ ਸਹੁੰ ਚੁਕਾਈ ਗਈ | ਉਕਤ ਦੇ ਇਲਾਵਾ ਸੂਬਾ ਸਿੰਧ ਅਸੈਂਬਲੀ ‘ਚ ਜਨਰਲ ਸੀਟ ਤੋਂ ਚੋਣ ਲੜਦਿਆਂ ਵਿਰੋਧੀ ਧਿਰ ਦੇ ਉਮੀਦਵਾਰਾਂ ਨੂੰ ਵੱਡੀ ਹਾਰ ਦੇ ਕੇ ਜੇਤੂ ਰਹੇ ਪਾਕਿਸਤਾਨ ਪੀਪਲਜ਼ ਪਾਰਟੀ (ਪੀ.ਪੀ.ਪੀ.) ਦੇ ਹਿੰਦੂ ਉਮੀਦਵਾਰ ਡਾ: ਮਹੇਸ਼ ਕੁਮਾਰ ਮਲਾਨੀ, ਪੀ.ਪੀ.ਪੀ. ਦੇ ਹੀ ਸੇਠ ਹਰੀ ਰਾਮ ਕਿਸ਼ੋਰੀ ਲਾਲ ਅਤੇ ਗਿਆਨ ਚੰਦ ਇਸਰਾਨੀ ਨੇ ਵੀ ਸਹੁੰ ਚੁੱਕੀ | ਪਾਕਿਸਤਾਨ ਦਾ ਇਤਿਹਾਸ ਪੁਰਾਤਨ ਸਿੰਧੂ ਘਾਟੀ ਸੱਭਿਅਤਾ ਨਾਲ ਜੁੜਦਾ ਹੈ ਜੋ ਕਿ ਇਸ ਖੇਤਰ ਵਿੱਚ 5000 ਸਾਲ ਪਹਿਲਾਂ ਆ ਕੇ ਵੱਸੇ ਸਨ। ਫਿਰ ਇੱਥੇ ਇੰਡੋ-ਆਰੀਆ ਲੋਕਾਂ ਦਾ ਆਗਮਨ ਹੋਇਆ। ਇਸ ਖੇਤਰ ‘ਤੇ ਕਈ ਵਿਦੇਸ਼ੀ ਹਮਲਾਵਰਾਂ ਨੇ ਹਮਲੇ ਕੀਤੇ। ਇਹਨਾਂ ਵਿੱਚ ਫਾਰਸੀ, ਯੂਨਾਨੀ, ਅਰਬੀ, ਅਫ਼ਗਾਨ ਤੇ ਤੁਰਕ ਸ਼ਾਮਿਲ ਸਨ। ਇਹਨਾਂ ਨੇ ਇਸ ਖੇਤਰ ਵਿੱਚ ਇਸਲਾਮ ਧਰਮ ਦੀ ਨੀਂਹ ਰੱਖੀ। 16ਵੀਂ-17ਵੀਂ ਸਦੀ ਦੌਰਾਨ ਬਾਬਰ ਨੇ ਇਬਰਾਹਿਮ ਲੋਧੀ ਨੂੰ ਹਰਾ ਕੇ ਮੁਗਲ ਸਾਮਰਾਜ ਦੀ ਨੀਂਹ ਰੱਖੀ। ਇਸ ਸਾਮਰਾਜ ਨੇ ਲਗਪਗ 200 ਸਾਲਾਂ ਤੱਕ ਇਸ ਖੇਤਰ ‘ਤੇ ਰਾਜ ਕੀਤਾ। ਮੁਗਲ ਸਾਮਰਾਜ ਦਾ ਜਦੋਂ ਪਤਨ ਹੋਣਾ ਸ਼ੁਰੂ ਹੋ ਗਿਆ ਤਾਂ ਆਧੁਨਿਕ ਪਾਕਿਸਤਾਨ ਦੇ ਪੰਜਾਬ ਸੂਬੇ, ਸਿੰਧ ਸੂਬੇ ਅਤੇ ਬਲੋਚਿਸਤਾਨ, ਖ਼ੈਬਰ ਦੇ ਕੁਝ ਕੁ ਹਿੱਸਿਆਂ ‘ਤੇ ਸਿੱਖਾਂ ਨੇ ਸ਼ਾਸਨ ਕੀਤਾ ਅਤੇ ਬਾਕੀ ਬਚੇ ਹਿੱਸਿਆਂ ‘ਤੇ ਸਥਾਨਕ ਮੁਸਲਮਾਨ ਹਾਕਮ ਕਾਬਜ਼ ਰਹੇ। 18ਵੀਂ ਸਦੀ ਦੌਰਾਨ ਅੰਗਰੇਜ਼ਾਂ ਨੇ ਇਸ ਖੇਤਰ ‘ਤੇ ਕਬਜ਼ਾ ਕਰਕੇ ਕਾਫ਼ੀ ਸਮਾਂ ਇਸ ਖੇਤਰ ‘ਤੇ ਰਾਜ ਕੀਤਾ। 1947 ਵਿੱਚ ਬ੍ਰਿਟਿਸ਼ ਭਾਰਤ ਦੀ ਵੰਡ ਦੌਰਾਨ ਮੁਸਲਮਾਨਾਂ ਲਈ ਵੱਖਰਾ ਦੇਸ਼ ਹੋਂਦ ਵਿੱਚ ਆਇਆ, ਜਿਸਨੂੰ ਮੌਜੂਦਾ ਪਾਕਿਸਤਾਨ ਕਿਹਾ ਜਾਂਦਾ ਹੈ। ਪਾਕਿਸਤਾਨ ਦੇ 1947-48 ਤੇ 1965 ਵਿੱਚ ਕਸ਼ਮੀਰ ਮੁੱਦੇ ‘ਤੇ ਭਾਰਤ ਨਾਲ ਦੋ ਜੰਗਾਂ ਕੀਤੀਆਂ ਹਨ ਅਤੇ ਤੀਜੀ ਜੰਗ 1971 ਬੰਗਲਾਦੇਸ਼ ਦੇ ਨਿਰਮਾਣ ਕਾਰਨ ਹੋਈ। ਭਾਰਤ ਦੇ ਪ੍ਰਮਾਣੂ ਹਥਿਆਰਾਂ ਦੇ ਪ੍ਰੀਖਣ ਨੂੰ ਦੇਖਦੇ ਹੋਏ ਪਾਕਿਸਤਾਨ ਨੇ ਵੀ 1998 ਵਿੱਚ ਆਪਣਾ ਪ੍ਰਮਾਣੂ ਪ੍ਰੀਖਣ ਕੀਤਾ। ਪਾਕਿਸਤਾਨ ਦੇ ਭਾਰਤ ਨਾਲ ਸਬੰਧ ਸ਼ੁਰੂ ਤੋਂ ਹੀ ਗੈਰ-ਸੁਖਾਵੇਂ ਰਹੇ ਹਨ।

About thatta

Comments are closed.

Scroll To Top
error: