Home / ਖਬਰਾਂ ਸਿੱਖ ਜਗਤ ਦੀਆਂ / ਇਸ ਅਕਾਲੀ ਨੇ ਅਫ਼ਗਾਨਿਸਤਾਨ: ‘ਚ ਮਾਰੇ ਗਏ ਸਿੱਖਾਂ ਦਾ ਸੰਸਕਾਰ ਭਾਰਤ ‘ਚ ਕਰਨ ਦੀ ਉਠਾਈ ਆਵਾਜ਼

ਇਸ ਅਕਾਲੀ ਨੇ ਅਫ਼ਗਾਨਿਸਤਾਨ: ‘ਚ ਮਾਰੇ ਗਏ ਸਿੱਖਾਂ ਦਾ ਸੰਸਕਾਰ ਭਾਰਤ ‘ਚ ਕਰਨ ਦੀ ਉਠਾਈ ਆਵਾਜ਼

ਅਫ਼ਗਾਨਿਸਤਾਨ ‘ਚ ਸਿੱਖਾਂ ਅਤੇ ਹਿੰਦੂਆਂ ‘ਤੇ ਹੋਏ ਹਮਲੇ ਦੀ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਨਿੰਦਾ ਕਰਦੇ ਹੋੇ ਕਿਹਾ ਸਾਡੀ ਸਰਕਾਰ ਪੀੜਤਾਂ ਦੀ ਮੱਦਦ ਕਰੇਗੀ। ਹਿੰਸਾ ਦੀ ਇਸ ਘਟਨਾ ਨੇ ਪੂਰੇ ਦੇਸ਼ ਨੂੰ ਹਲਾ ਕੇ ਰੱਖ ਦਿੱਤਾ ਹੈ। ਇਹ ਵਿਸਫ਼ੋਟ ਬਜ਼ਾਰ ‘ਚ ਹੋਇਆ , ਜਿੱਥੇ ਹਿੰਦੂ ਅਫ਼ਗਾਨੀ ਲੋਕ ਸਟਾਲ ਲਾਉਂਦੇ ਸਨ । ਪੰਜਾਬ ਦੇ ਮੁੱਖ ਮੰਤਰੀ ਦੇ ਨਾਲ-ਨਾਲ ਬਾਕੀ ਪਾਰਟੀਆਂ ਦੇ ਵਧਾਇਕਾ ਵੱਲੋਂ ਵੀ ਇਸ ਹਮਲੇ ਨੂੰ ਲੈ ਕੇ ਨਿੰਦਾ ਕੀਤੀ ਗਈ ਹੈ।

ਦਿੱਲੀ ਤੋਂ ਅਕਾਲੀ ਦਲ ਦੇ ਵਿਧਾਇਕ ਮਨਜਿੰਦਰ ਸਿੰਘ ਸਿਰਸਾ ਨੇ ਅਫ਼ਗਾਨਿਸਤਾਨ ‘ਚ ਹੋਏ ਆਤਮਘਾਤੀ ਹਮਲੇ ਦੀ ਜ਼ੋਰਦਾਰ ਸ਼ਬਦਾਂ ‘ਚ ਨਿੰਦਾ ਕਰਦੇ ਹੋਏ ਕਿਹਾ ਹੈ ਕਿ ਉਹ ਅੱਜ ਸ਼ਾਮ ਨੂੰ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨਾਲ ਮੁਲਾਕਾਤ ਕਰਕੇ ਸਿੱਖਾਂ ਦੀ ਸੁਰੱਖਿਆ ਅਤੇ ਸਹਾਇਤਾ ਸਬੰਧੀ ਵਿਚਾਰ-ਚਰਚਾ ਕਰਨਗੇ।

ਸਿਰਸਾ ਨੇ ਇਹ ਸਭ ਕਹਿੰਦੇ ਹੋਏ ਨਾਲ ਮੰਗ ਕੀਤੀ ਹੈ ਕਿ ਇਸ ਹਮਲੇ ਦੌਰਾਨ ਜਿੰਨੀਆਂ ਮੌਤਾਂ ਹੋਈਆਂ ਹਨ, ਉਨ੍ਹਾਂ ਦਾ ਸੰਸਕਾਰ ਭਾਰਤ ‘ਚ ਕੀਤਾ ਜਾਵੇ। ਮਨਜਿੰਦਰ ਸਿੰਘ ਸਿਰਸਾ ਨੇ ਕਿਹਾ ਕਿ ਇਸ ਪਿੱਛੇ ਆਈ. ਐੱਸ. ਆਈ. ਦਾ ਹੱਥ ਨਜ਼ਰ ਆ ਰਿਹਾ ਹੈ, ਜਿਨ੍ਹਾਂ ਦਾ ਇੱਕ ਹੀ ਮੱਕਸਦ ਹੈ ਕਿ ਸਿੱਖਾਂ ਨੂੰ ਉੱਪਰ ਨਾ ਉੱਠਣ ਦਿੱਤਾ ਜਾਵੇ।

ਜ਼ਿਕਰਯੋਗ ਹੈ ਕਿ ਅਫ਼ਗਾਨਿਸਤਾਨ ‘ਚ ਅੱਜ ਇੱਕ ਆਤਮਘਾਤੀ ਹਮਲੇ ‘ਚ 19 ਲੋਕਾਂ ਦੀ ਮੌਤ ਹੋ ਗਈ, ਜਦਕਿ 20 ਤੋਂ ਵੱਧ ਲੋਕ ਜਖ਼ਮੀ ਹੋ ਗਏ। ਮਰਨ ਵਾਲਿਆਂ ‘ਚ 15 ਸਿੱਖ ਤੇ 4 ਹਿੰਦੂ ਸ਼ਾਮਲ ਸਨ। ਗਵਰਨਰ ਦੇ ਪ੍ਰਵਕਤਾ ਅਤੁੱਲਾਹ ਖੋਗਆਨੀ ਨੇ ਏਏਫਪੀ ਨੂੰ ਦੱਸਿਆ ਕਿ ਇਹ ਹਮਲਾ ਸੂਬੇ ਦੇ ਗਵਰਨਰ ਦੇ ਪਰਿਸਰ ਤੋਂ ਕੁਝ ਹੀ ਸੌ ਮੀਟਰ ਦੀ ਦੂਰੀ ਤੇ ਸਥਿਤ ਇੱਕ ਬਜਾਰ ‘ਚ ਹੋਇਆ, ਜਿੱਥੇ ਰਾਸ਼ਟਰਪਤੀ ਅਸ਼ਰਫ ਗਨੀ ਬੈਠਕ ਕਰ ਰਹੇ ਸੀ। ਦੱਸਿਆ ਜਾ ਰਿਹਾ ਹੈ ਕਿ 19 ਲੋਕਾਂ ‘ਚੋਂ 15 ਸਿੱਖ ਤੇ 4 ਹਿੰਦੂ ਨੇ ਤੇ 20 ਤੋਂ ਵੱਧ ਲੋਕ ਜਖ਼ਮੀ ਵੀ ਹੋ ਹਏ। ਰਾਜਸੀ ਸਿਹਤ ਨਿਦੇਸ਼ਕ ਨਜੀਬੁੱਲਾਹ ਕਾਮਵਾਲ ਨੇ 19 ਲੋਕਾਂ ਦੇ ਮਾਰੇ ਜਾਣ ਦੀ ਪੁਸ਼ਟੀ ਕੀਤੀ ਹੈ।

About thatta

Comments are closed.

Scroll To Top
error: