ਇਲਾਕੇ ਦੇ ਚਾਰ ਪਿੰਡਾਂ ਲਈ ਰੋਟਰੀ ਕਲੱਬ ਗੋਲਡ ਵੱਲੋਂ ਮਿ੍ਤਕ ਦੇਹ ਸੰਭਾਲ ਮਸ਼ੀਨ ਭੇਟ।

11

30042013ਇਲਾਕੇ ਦੇ ਪਿੰਡ ਨੂਰੋਵਾਲ, ਮੰਗੂਪੁਰ, ਹੁਸੈਨਪੁਰ ਤੇ ਦੂਲੋਵਾਲ ਲਈ ਰੋਟਰੀ ਕਲੱਬ ਸੁਲਤਾਨਪੁਰ ਲੋਧੀ ਗੋਲਡ ਵੱਲੋਂ ਮਿ੍ਤਕ ਦੇਹ ਸੰਭਾਲ ਮਸ਼ੀਨ ਆਮ ਜਨਤਾ ਨੂੰ ਸਮਰਪਿਤ ਕੀਤੀ ਗਈ। ਇਸ ਮੌਕੇ ਕਰਵਾਏ ਗਏ ਸੰਖੇਪ ਸਮਾਗਮ ਨੂੰ ਸੰਬੋਧਨ ਕਰਦਿਆਂ ਕਲੱਬ ਦੇ ਪ੍ਰਧਾਨ ਰੋਟੇਰੀਅਨ ਕੇ.ਕੇ. ਚੋਪੜਾ ਨੇ ਕਿਹਾ ਕਿ ਕਲੱਬ ਵੱਲੋਂ ਸਮਾਜ ਸੇਵਾ ਨੂੰ ਸਮਰਪਿਤ ਅਜਿਹੇ ਕਾਰਜ ਨਿਰੰਤਰ ਕੀਤੇ ਜਾ ਰਹੇ ਹਨ ਤੇ ਭਵਿੱਖ ਵਿਚ ਵੀ ਜਾਰੀ ਰਹਿਣਗੇ। ਕਲੱਬ ਦੇ ਸੈਕਟਰੀ ਰਣਜੀਤ ਸਿੰਘ ਜੋਸਨ ਨੇ ਦੱਸਿਆ ਕਿ ਕਲੱਬ ਵੱਲੋਂ ਲੋੜਵੰਦ ਲੋਕਾਂ ਦੀ ਸਹਾਇਤਾ ਲਈ ਛੇਤੀ ਹੀ ਹੋਰ ਵੀ ਅਜਿਹੇ ਪ੍ਰਾਜੈਕਟ ਕੀਤੇ ਜਾਣਗੇ। ਸਮਾਗਮ ਵਿਚ ਕਲੱਬ ਦੇ ਪ੍ਰਧਾਨ ਰੋਟੇਰੀਅਨ ਕੇ.ਕੇ. ਚੋਪੜਾ, ਸੈਕਟਰੀ ਰਣਜੀਤ ਸਿੰਘ ਜੋਸਨ, ਊਧਮ ਸਿੰਘ ਚੰਦੀ, ਰਾਜਬੀਰ ਸਿੰਘ ਸਰਪੰਚ ਨੂਰੋਵਾਲ, ਹੇਮੰਤ ਧੀਰ, ਜ਼ੋਰਾਵਰ ਸਿੰਘ, ਸ਼ਸ਼ੀ ਸ਼ਰਮਾ, ਸੁਰਿੰਦਰ ਸਿੰਘ ਟਿੱਬਾ, ਸਰਬਜੀਤ ਸਿੰਘ, ਰਵੀ ਵਾਹੀ (ਸਮੂਹ ਰੋਟੇਰੀਅਨ), ਗੁਰਚਰਨ ਸਿੰਘ ਸਾਬਕਾ ਸਰਪੰਚ, ਸਵਰਨ ਸਿੰਘ, ਐਡਵੋਕੇਟ ਮਲਕੀਤ ਸਿੰਘ, ਹੁਕਮ ਸਿੰਘ, ਮਾਸਟਰ ਮਹਿੰਦਰਪਾਲ ਸਿੰਘ, ਮਾਸਟਰ ਕੇਵਲ ਸਿੰਘ, ਨੰਬਰਦਾਰ ਹਰਭਜਨ ਸਿੰਘ, ਬਚਿੱਤਰ ਸਿੰਘ, ਰੇਸ਼ਮ ਸਿੰਘ, ਗੁਰਚਰਨ ਸਿੰਘ, ਗੁਰਮੇਜ ਸਿੰਘ ਮਸੀਤਾਂ ਵੀ ਹਾਜ਼ਰ ਸਨ।