Home / ਹੁਕਮਨਾਮਾ ਸਾਹਿਬ / ਦਮਦਮਾ ਸਾਹਿਬ ਠੱਟਾ / ਇਤਿਹਾਸਕ ਗੁਰਦੁਆਰਾ ਸ੍ਰੀ ਦਮਦਮਾ ਸਾਹਿਬ ਠੱਟਾ ਤੋਂ ਅੱਜ ਦਾ ਫੁਰਮਾਨ | ਸੋਮਵਾਰ 28 ਜੁਲਾਈ 2014 (ਮੁਤਾਬਿਕ 13 ਸਾਉਣ ਸੰਮਤ 546 ਨਾਨਕਸ਼ਾਹੀ)

ਇਤਿਹਾਸਕ ਗੁਰਦੁਆਰਾ ਸ੍ਰੀ ਦਮਦਮਾ ਸਾਹਿਬ ਠੱਟਾ ਤੋਂ ਅੱਜ ਦਾ ਫੁਰਮਾਨ | ਸੋਮਵਾਰ 28 ਜੁਲਾਈ 2014 (ਮੁਤਾਬਿਕ 13 ਸਾਉਣ ਸੰਮਤ 546 ਨਾਨਕਸ਼ਾਹੀ)

11

ਰਾਗੁ ਸੂਹੀ ਮਹਲਾ ੫ ਘਰੁ ੩    ੴ ਸਤਿਗੁਰ ਪ੍ਰਸਾਦਿ ॥ ਮਿਥਨ ਮੋਹ ਅਗਨਿ ਸੋਕ ਸਾਗਰ ॥ ਕਰਿ ਕਿਰਪਾ ਉਧਰੁ ਹਰਿ ਨਾਗਰ ॥੧॥ ਚਰਣ ਕਮਲ ਸਰਣਾਇ ਨਰਾਇਣ ॥ ਦੀਨਾ ਨਾਥ ਭਗਤ ਪਰਾਇਣ ॥੧॥ ਰਹਾਉ ॥ ਅਨਾਥਾ ਨਾਥ ਭਗਤ ਭੈ ਮੇਟਨ ॥ ਸਾਧਸੰਗਿ ਜਮਦੂਤ ਨ ਭੇਟਨ ॥੨॥ ਜੀਵਨ ਰੂਪ ਅਨੂਪ ਦਇਆਲਾ ॥ ਰਵਣ ਗੁਣਾ ਕਟੀਐ ਜਮ ਜਾਲਾ ॥੩॥ ਅੰਮ੍ਰਿਤ ਨਾਮੁ ਰਸਨ ਨਿਤ ਜਾਪੈ ॥ ਰੋਗ ਰੂਪ ਮਾਇਆ ਨ ਬਿਆਪੈ ॥੪॥ ਜਪਿ ਗੋਬਿੰਦ ਸੰਗੀ ਸਭਿ ਤਾਰੇ ॥ ਪੋਹਤ ਨਾਹੀ ਪੰਚ ਬਟਵਾਰੇ ॥੫॥ ਮਨ ਬਚ ਕ੍ਰਮ ਪ੍ਰਭੁ ਏਕੁ ਧਿਆਏ ॥ ਸਰਬ ਫਲਾ ਸੋਈ ਜਨੁ ਪਾਏ ॥੬॥ ਧਾਰਿ ਅਨੁਗ੍ਰਹੁ ਅਪਨਾ ਪ੍ਰਭਿ ਕੀਨਾ ॥ ਕੇਵਲ ਨਾਮੁ ਭਗਤਿ ਰਸੁ ਦੀਨਾ ॥੭॥ ਆਦਿ ਮਧਿ ਅੰਤਿ ਪ੍ਰਭੁ ਸੋਈ ॥ ਨਾਨਕ ਤਿਸੁ ਬਿਨੁ ਅਵਰੁ ਨ ਕੋਈ ॥੮॥੧॥੨॥ {ਅੰਗ 760}

ਪਦਅਰਥ: ਮਿਥਨਨਾਸਵੰਤ। ਅਗਨਿ—(ਤ੍ਰਿਸ਼ਨਾ ਦੀਅੱਗ। ਸੋਕਸ਼ੋਕਚਿੰਤਾ। ਸਾਗਰਸਮੁੰਦਰ। ਕਰਿਕਰ ਕੇ। ਉਧਰੁਬਚਾ ਲੈ। ਹਰਿ ਨਾਗਰਹੇ ਸੋਹਣੇ ਹਰੀ!੧।

ਨਰਾਇਣਹੇ ਨਰਾਇਣਪਰਾਇਣਆਸਰਾ।੧।ਰਹਾਉ।

ਭੈ—{ਲਫ਼ਜ਼ ਭਉ‘ ਤੋਂ ਬਹੁਵਚਨਸਾਰੇ ਡਰ। ਸਾਧਸੰਗਿਸੰਗਤਿ ਵਿਚ। ਭੇਟਨਨੇੜੇ ਛੁਂਹਦਾ।੨।

ਅਨੂਪਅਦੁੱਤੀ। ਰਵਣਸਿਮਰਨ।੩।

ਅੰਮ੍ਰਿਤਆਤਮਕ ਜੀਵਨ ਦੇਣ ਵਾਲਾ। ਰਸਨਜੀਭ (ਨਾਲ)। ਨ ਬਿਆਪੈਜ਼ੋਰ ਨਹੀਂ ਪਾ ਸਕਦੀ।੪।

ਸੰਗੀਸਾਥੀ। ਸਭਿਸਾਰੇ। ਪੰਚਪੰਜ। ਬਟਵਾਰੇਲੁਟੇਰੇਡਾਕੂ।੫।

ਬਚਬਚਨ। ਕ੍ਰਮਕਰਮ। ਧਿਆਏਧਿਆਉਂਦਾ ਹੈ।੬।

ਧਾਰਿਧਾਰ ਕੇ। ਅਨੁਗ੍ਰਹੁਕਿਰਪਾ। ਪ੍ਰਭਿਪ੍ਰਭੂ ਨੇ। ਰਸੁਸੁਆਦ।੭।

ਆਦਿ ਮਧਿ ਅੰਤਿਸਦਾ ਹੀ। ਆਦਿਜਗਤ ਦੇ ਸ਼ੁਰੂ ਵਿਚ। ਮਧਿਵਿਚਕਾਰਲੇ ਸਮੇ। ਅੰਤਿਅਖ਼ੀਰ ਵਿਚ।੮।

ਅਰਥ: ਹੇ ਗਰੀਬਾਂ ਦੇ ਖਸਮਹੇ ਭਗਤਾਂ ਦੇ ਆਸਰੇਹੇ ਨਾਰਾਇਣ! (ਅਸੀ ਜੀਵਤੇਰੇ ਸੋਹਣੇ ਚਰਨਾਂ ਦੀ ਸਰਨ ਵਿਚ ਆਏ ਹਾਂ (ਸਾਨੂੰ ਵਿਕਾਰਾਂ ਤੋਂ ਬਚਾਈ ਰੱਖ)੧।ਰਹਾਉ।

ਹੇ ਸੋਹਣੇ ਹਰੀਨਾਸਵੰਤ ਪਦਾਰਥਾਂ ਦੇ ਮੋਹਤ੍ਰਿਸ਼ਨ ਦੀ ਅੱਗਚਿੰਤਾ ਦੇ ਸਮੁੰਦਰ ਵਿਚੋਂ ਕਿਰਪਾ ਕਰ ਕੇ (ਸਾਨੂੰਬਚਾ ਲੈ।੧।

ਹੇ ਨਿਆਸਰਿਆਂ ਦੇ ਆਸਰੇਹੇ ਭਗਤਾਂ ਦੇ ਸਾਰੇ ਡਰ ਦੂਰ ਕਰਨ ਵਾਲੇ! (ਮੈਨੂੰ ਗੁਰੂ ਦੀ ਸੰਗਤਿ ਬਖ਼ਸ਼ਗੁਰੂ ਦੀ ਸੰਗਤਿ ਵਿਚ ਰਿਹਾਂ ਜਮਦੂਤ (ਭੀਨੇੜੇ ਨਹੀਂ ਢੁਕਦੇ (ਮੌਤ ਦਾ ਡਰ ਪੋਹ ਨਹੀਂ ਸਕਦਾ)੨।

ਹੇ ਜ਼ਿੰਦਗੀ ਦੇ ਸੋਮੇਹੇ ਅਦੁੱਤੀ ਪ੍ਰਭੂਹੇ ਦਇਆ ਦੇ ਘਰ! (ਆਪਣੀ ਸਿਫ਼ਤਿਸਾਲਾਹ ਬਖ਼ਸ਼), ਤੇਰੇ ਗੁਣਾਂ ਨੂੰ ਯਾਦ ਕੀਤਿਆਂ ਮੌਤ ਦੀ ਫਾਹੀ ਕੱਟੀ ਜਾਂਦੀ ਹੈ।੩।

ਹੇ ਭਾਈਜੇਹੜਾ ਮਨੁੱਖ ਆਪਣੀ ਜੀਭ ਨਾਲ ਸਦਾ ਆਤਮਕ ਜੀਵਨ ਦੇਣ ਵਾਲਾ ਹਰਿਨਾਮ ਜਪਦਾ ਹੈਉਸ ਉਤੇ ਇਹ ਮਾਇਆ ਜ਼ੋਰ ਨਹੀਂ ਪਾ ਸਕਦੀਜੇਹੜੀ ਸਾਰੇ ਰੋਗਾਂ ਦਾ ਮੂਲ ਹੈ।੪।

ਹੇ ਭਾਈਸਦਾ ਪਰਾਮਤਮਾ ਦਾ ਨਾਮ ਜਪਿਆ ਕਰ (ਜੇਹੜਾ ਜਪਦਾ ਹੈਉਹ (ਆਪਣੇਸਾਰੇ ਸਾਥੀਆਂ ਨੂੰ (ਸੰਸਾਰਸਮੁੰਦਰ ਤੋਂਪਾਰ ਲੰਘਾ ਲੈਂਦਾ ਹੈ ਪੰਜੇ ਲੁਟੇਰੇ ਉਸ ਉਤੇ ਦਬਾਉ ਨਹੀਂ ਪਾ ਸਕਦੇ।੫।

ਹੇ ਭਾਈਜੇਹੜਾ ਮਨੁੱਖ ਆਪਣੇ ਮਨ ਨਾਲਕੰਮਾਂ ਨਾਲ ਇਕ ਪਰਮਾਤਮਾ ਦਾ ਧਿਆਨ ਧਰੀ ਰੱਖਦਾ ਹੈਉਹੀ ਮਨੁੱਖ (ਮਨੁੱਖਾ ਜਨਮ ਦੇਸਾਰੇ ਫਲ ਹਾਸਲ ਕਰ ਲੈਂਦਾ ਹੈ।੬।

ਹੇ ਭਾਈਪਰਮਾਤਮਾ ਨੇ ਕਿਰਪਾ ਕਰ ਕੇ ਜਿਸ ਮਨੁੱਖ ਨੂੰ ਆਪਣਾ ਬਣਾ ਲਿਆਉਸ ਨੂੰ ਉਸ ਨੇ ਆਪਣਾ ਨਾਮ ਬਖ਼ਸ਼ਿਆਉਸ ਨੂੰ ਆਪਣੀ ਭਗਤੀ ਦਾ ਸੁਆਦ ਦਿੱਤਾ।੭।

ਹੇ ਨਾਨਕਉਹ ਪਰਮਾਤਮਾ ਹੀ ਜਗਤ ਦੇ ਸ਼ੁਰੂ ਤੋਂ ਹੈਹੁਣ ਭੀ ਹੈਜਗਤ ਦੇ ਅਖ਼ੀਰ ਵਿਚ ਭੀ ਹੋਵੇਗਾ। ਉਸ ਤੋਂ ਬਿਨਾ (ਉਸ ਦੇ ਵਰਗਾਹੋਰ ਕੋਈ ਨਹੀਂ ਹੈ।੮।੧।੨।

About thatta

Comments are closed.

Scroll To Top
error: