Breaking News
Home / ਤਾਜ਼ਾ ਖਬਰਾਂ / ਗੁ: ਸ੍ਰੀ ਦਮਦਮਾ ਸਾਹਿਬ / ਇਤਿਹਾਸਕ ਗੁਰਦੁਆਰਾ ਸ੍ਰੀ ਦਮਦਮਾ ਸਾਹਿਬ ਠੱਟਾ ਵਿਖੇ ਬਾਬਾ ਬੀਰ ਸਿੰਘ ਜੀ ਦਾ ਜਨਮ ਦਿਹਾੜਾ 17 ਅਗਸਤ ਨੂੰ ਮਨਾਇਆ ਜਾ ਰਿਹਾ ਹੈ।

ਇਤਿਹਾਸਕ ਗੁਰਦੁਆਰਾ ਸ੍ਰੀ ਦਮਦਮਾ ਸਾਹਿਬ ਠੱਟਾ ਵਿਖੇ ਬਾਬਾ ਬੀਰ ਸਿੰਘ ਜੀ ਦਾ ਜਨਮ ਦਿਹਾੜਾ 17 ਅਗਸਤ ਨੂੰ ਮਨਾਇਆ ਜਾ ਰਿਹਾ ਹੈ।

1
ਮਹਾਨ ਸ਼ਹੀਦ ਸੰਤ ਬਾਬਾ ਬੀਰ ਸਿੰਘ ਜੀ ਨੌਰੰਗਾਬਾਦ ਵਾਲਿਆਂ ਦਾ ਜਨਮ ਦਿਹਾੜਾ ਇਤਿਹਾਸਕ ਗੁਰਦੁਆਰਾ ਸ੍ਰੀ ਦਮਦਮਾ ਸਾਹਿਬ ਠੱਟਾ ਵਿਖੇ ਮਿਤੀ 17 ਅਗਸਤ 2015 ਦਿਨ ਸੋਮਵਾਰ ਨੂੰ ਮਨਾਇਆ ਜਾ ਰਿਹਾ ਹੈ। ਜਿਸ ਵਿਚ ਸੰਤ ਬਾਬਾ ਗੁਰਦੀਪ ਸਿੰਘ ਜੀ ਖੁਜਾਲੇ ਵਾਲਿਆਂ ਦਾ ਕੀਰਤਨੀ ਜਥਾ, ਭਾਈ ਗੁਰਜੀਤ ਸਿੰਘ ਬੀ.ਏ. ਦਾ ਢਾਡੀ ਜਥਾ, ਭਾਈ ਅਵਤਾਰ ਸਿੰਘ ਦੂਲ੍ਹੋਵਾਲ ਦਾ ਕਵੀਸ਼ਰੀ ਜਥਾ ਅਤੇ ਭਾਈ ਫੌਜਾ ਸਿੰਘ ਸਾਗਰ ਦਾ ਢਾਡੀ ਜਥਾ ਸੰਗਤਾਂ ਨੂੰ ਗੁਰੂ ਜਸ ਸਰਵਣ ਕਰਵਾਏਗਾ। ਸਾਈਕਲਾਂ ਅਤੇ ਸਕੂਟਰਾਂ ਦੀ ਪਾਰਕਿੰਗ ਦੀ ਸੇਵਾ ਸ.ਸ.ਸ.ਸਕੂਲ ਟਿੱਬਾ ਅਤੇ ਸ.ਹਾ.ਸਕੂਲ ਠੱਟਾ ਨਵਾਂ ਦੇ ਸਮੂਹ ਸਟਾਫ ਅਤੇ ਵਿਦਿਆਰਥੀਆਂ ਵੱਲੋਂ, ਜੋੜਿਆਂ ਦੀ ਸੇਵਾ ਸ੍ਰੀ ਗੁਰੂ ਨਾਨਕ ਸੇਵਾ ਸੁਸਾਇਟੀ ਸੁਲਤਾਨਪੁਰ ਲੋਧੀ ਵੱਲੋਂ, ਲੰਗਰ ਦੀ ਸੇਵਾ ਗੁਰੂ ਨਾਨਕ ਸੇਵਕ ਜਥਾ ਬਾਹਰਾ ਵੱਲੋਂ, ਸਾਊਂਡ ਦੀ ਸੇਵਾ ਕਰੀਰ ਸਾਊਂਡ ਠੱਟਾ ਨਵਾਂ ਵੱਲੋਂ, ਟੈਂਟ ਦੀ ਸੇਵਾ ਰਾਣਾ ਟੈਂਟ ਹਾਊਸ ਟਿੱਬਾ ਵਲੋਂ, ਸਟੇਜ ਸਜਾਉਣ ਅਤੇ ਛਬੀਲ ਦੀ ਸੇਵਾ ਸੰਤ ਬਾਬਾ ਕਰਤਾਰ ਸਿੰਘ ਸਪੋਰਟਸ ਕਲੱਬ ਠੱਟਾ ਪੁਰਾਣਾ ਵੱਲੋਂ ਅਤੇ ਸਟੇਜ ਸੈਕਟਰੀ ਦੀ ਭੂਮਿਕਾ ਇੰਦਰਜੀਤ ਸਿੰਘ ਬਜਾਜ ਵੱਲੋਂ ਨਿਭਾਈ ਜਾਵੇਗੀ। ਇਸ ਮੌਕੇ ਚਾਹ ਪਕੌੜਿਆਂ ਅਤੇ ਗੁਰੂ ਕਾ ਲੰਗਰ ਅਤੁੱਟ ਵਰਤੇਗਾ।

About thatta

Comments are closed.

Scroll To Top
error:
%d bloggers like this: