Home / ਹੁਕਮਨਾਮਾ ਸਾਹਿਬ / ਦਮਦਮਾ ਸਾਹਿਬ ਠੱਟਾ / ਇਤਿਹਾਸਕ ਗੁਰਦੁਆਰਾ ਸ੍ਰੀ ਦਮਦਮਾ ਸਾਹਿਬ ਠੱਟਾ ਤੋਂ ਅੱਜ ਦਾ ਫੁਰਮਾਨ |ਸ਼ਨੀਵਾਰ 30 ਅਗਸਤ 2014 (ਮੁਤਾਬਿਕ 14 ਭਾਦੋਂ ਸੰਮਤ 546 ਨਾਨਕਸ਼ਾਹੀ)

ਇਤਿਹਾਸਕ ਗੁਰਦੁਆਰਾ ਸ੍ਰੀ ਦਮਦਮਾ ਸਾਹਿਬ ਠੱਟਾ ਤੋਂ ਅੱਜ ਦਾ ਫੁਰਮਾਨ |ਸ਼ਨੀਵਾਰ 30 ਅਗਸਤ 2014 (ਮੁਤਾਬਿਕ 14 ਭਾਦੋਂ ਸੰਮਤ 546 ਨਾਨਕਸ਼ਾਹੀ)

11

ਸੂਹੀ ਮਹਲਾ ੪ ॥ ਕੀਤਾ ਕਰਣਾ ਸਰਬ ਰਜਾਈ ਕਿਛੁ ਕੀਚੈ ਜੇ ਕਰਿ ਸਕੀਐ ॥ ਆਪਣਾ ਕੀਤਾ ਕਿਛੂ ਨ ਹੋਵੈ ਜਿਉ ਹਰਿ ਭਾਵੈ ਤਿਉ ਰਖੀਐ ॥੧॥ ਮੇਰੇ ਹਰਿ ਜੀਉ ਸਭੁ ਕੋ ਤੇਰੈ ਵਸਿ ॥ ਅਸਾ ਜੋਰੁ ਨਾਹੀ ਜੇ ਕਿਛੁ ਕਰਿ ਹਮ ਸਾਕਹ ਜਿਉ ਭਾਵੈ ਤਿਵੈ ਬਖਸਿ ॥੧॥ ਰਹਾਉ ॥ ਸਭੁ ਜੀਉ ਪਿੰਡੁ ਦੀਆ ਤੁਧੁ ਆਪੇ ਤੁਧੁ ਆਪੇ ਕਾਰੈ ਲਾਇਆ ॥ ਜੇਹਾ ਤੂੰ ਹੁਕਮੁ ਕਰਹਿ ਤੇਹੇ ਕੋ ਕਰਮ ਕਮਾਵੈ ਜੇਹਾ ਤੁਧੁ ਧੁਰਿ ਲਿਖਿ ਪਾਇਆ ॥੨॥ ਪੰਚ ਤਤੁ ਕਰਿ ਤੁਧੁ ਸ੍ਰਿਸਟਿ ਸਭ ਸਾਜੀ ਕੋਈ ਛੇਵਾ ਕਰਿਉ ਜੇ ਕਿਛੁ ਕੀਤਾ ਹੋਵੈ ॥ ਇਕਨਾ ਸਤਿਗੁਰੁ ਮੇਲਿ ਤੂੰ ਬੁਝਾਵਹਿ ਇਕਿ ਮਨਮੁਖਿ ਕਰਹਿ ਸਿ ਰੋਵੈ ॥੩॥ ਹਰਿ ਕੀ ਵਡਿਆਈ ਹਉ ਆਖਿ ਨ ਸਾਕਾ ਹਉ ਮੂਰਖੁ ਮੁਗਧੁ ਨੀਚਾਣੁ ॥ ਜਨ ਨਾਨਕ ਕਉ ਹਰਿ ਬਖਸਿ ਲੈ ਮੇਰੇ ਸੁਆਮੀ ਸਰਣਾਗਤਿ ਪਇਆ ਅਜਾਣੁ ॥੪॥੪॥੧੫॥੨੪॥ {ਅੰਗ 736}

ਪਦਅਰਥ: ਰਜਾਈਰਜ਼ਾ ਦੇ ਮਾਲਕਪ੍ਰਭੂ ਨੇ। ਕੀਚੈ—(ਅਸੀਕਰੀਏ। ਭਾਵੈਚੰਗਾ ਲੱਗਦਾ ਹੈ।੧।

ਵਸਿਵੱਸ ਵਿਚ।੧।ਰਹਾਉ।

ਜੀਉਜਿੰਦ। ਪਿੰਡੁਸਰੀਰ। ਕਾਰੈਕੰਮ ਵਿਚ। ਕੋਕੋਈ ਜੀਵ। ਧੁਰਿਧੁਰ ਦਰਗਾਹ ਤੋਂ। ਲਿਖਿਲਿਖ ਕੇ।੨।

ਪੰਚ ਤਤੁ—{ਹਵਾਪਾਣੀਅੱਗਧਰਤੀਆਕਾਸ਼}। ਸਭਸਾਰੀ। ਕਰਿਉ—{ਹੁਕਮੀ ਭਵਿੱਖਤਅੱਨ ਪੁਰਖਇਕਵਚਨਬੇਸ਼ੱਕ ਕਰ ਵੇਖੋ। ਮੇਲਿਮਿਲਾ ਕੇ। ਬੁਝਾਵਹਿਸੂਝ ਬਖ਼ਸ਼ਦਾ ਹੈਂ। ਇਕਿ—{ਲਫ਼ਜ਼ ਇਕ‘ ਤੋਂ ਬਹੁਵਚਨ}। ਮਨਮੁਖਿਆਪਣੇ ਮਨ ਦੇ ਪਿੱਛੇ ਤੁਰਨ ਵਾਲੇ। ਕਰਹਿਤੂੰ ਬਣਾ ਦੇਂਦਾ ਹੈਂ। ਸਿਉਹ ਮਨੁੱਖ {ਇਕਵਚਨ}। ਰੋਵੈਦੁੱਖੀ ਹੁੰਦਾ ਹੈ।੩।

ਹਉਮੈਂ। ਨੀਚਾਣੁਨੀਵਾਂ। ਮੁਗਧੁਮੂਰਖ। ਕਉਨੂੰ। ਸੁਆਮੀਹੇ ਸੁਆਮੀ!੪।

ਅਰਥ: ਹੇ ਮੇਰੇ ਪ੍ਰਭੂ ਜੀਹਰੇਕ ਜੀਵ ਤੇਰੇ ਵੱਸ ਵਿਚ ਹੈ। ਅਸਾਂ ਜੀਵਾਂ ਵਿਚ ਕੋਈ ਸਮਰਥਾ ਨਹੀਂ ਹੈ ਕਿ (ਤੈਥੋਂ ਬਾਹਰਾਕੁਝ ਕਰ ਸਕੀਏ। ਹੇ ਪ੍ਰਭੂਜਿਵੇਂ ਤੈਨੂੰ ਚੰਗਾ ਲੱਗੇਸਾਡੇ ਉਤੇ ਮੇਹਰ ਕਰ।੧।ਰਹਾਉ।

ਹੇ ਭਾਈਜੋ ਕੁਝ ਜਗਤ ਵਿਚ ਬਣਿਆ ਹੈ ਜੋ ਕੁਝ ਕਰ ਰਿਹਾ ਹੈਇਹ ਸਭ ਰਜ਼ਾ ਦਾ ਮਾਲਕ ਪਰਮਾਤਮਾ ਕਰ ਰਿਹਾ ਹੈ। ਅਸੀ ਜੀਵ (ਤਾਂ ਹੀ) ਕੁਝ ਕਰੀਏਜੇ ਕਰ ਸਕਦੇ ਹੋਵੀਏ। ਅਸਾਂ ਜੀਵਾਂ ਦਾ ਕੀਤਾ ਕੁਝ ਨਹੀਂ ਹੋ ਸਕਦਾ। ਜਿਵੇਂ ਪਰਮਾਤਮਾ ਨੂੰ ਚੰਗਾ ਲੱਗਦਾ ਹੈਤਿਵੇਂ ਜੀਵਾਂ ਨੂੰ ਰੱਖਦਾ ਹੈ।੧।

ਹੇ ਪ੍ਰਭੂਇਹ ਜਿੰਦਇਹ ਸਰੀਰਸਭ ਕੁਝ (ਹਰੇਕ ਜੀਵ ਨੂੰਤੂੰ ਆਪ ਹੀ ਦਿੱਤਾ ਹੈਤੂੰ ਆਪ ਹੀ (ਹਰੇਕ ਜੀਵ ਨੂੰਕੰਮ ਵਿਚ ਲਾਇਆ ਹੋਇਆ ਹੈ। ਜਿਹੋ ਜਿਹਾ ਹੁਕਮ ਤੂੰ ਕਰਦਾ ਹੈਂਜੀਵ ਉਹੋ ਜਿਹਾ ਹੀ ਕੰਮ ਕਰਦਾ ਹੈ (ਜੀਵ ਉਹੋ ਜਿਹਾ ਬਣਦਾ ਹੈਜਿਹੋ ਜਿਹਾ ਤੂੰ ਧੁਰ ਦਰਗਾਹ ਤੋਂ (ਉਸ ਦੇ ਮੱਥੇ ਉਤੇਲੇਖ ਲਿਖ ਕੇ ਰੱਖ ਦਿੱਤਾ ਹੈ।੨।

ਹੇ ਪ੍ਰਭੂਤੂੰ ਪੰਜ ਤੱਤ ਬਣਾ ਕੇ ਸਾਰੀ ਦੁਨੀਆ ਪੈਦਾ ਕੀਤੀ ਹੈ। ਜੇ (ਤੈਥੋਂ ਬਾਹਰਾਜੀਵ ਪਾਸੋਂ ਕੁਝ ਹੋ ਸਕਦਾ ਹੋਵੇਤਾਂ ਉਹ ਬੇਸ਼ੱਕ ਛੇਵਾਂ ਤੱਤ ਬਣਾ ਕੇ ਵਿਖਾ ਦੇਵੇ। ਹੇ ਪ੍ਰਭੂਕਈ ਜੀਵਾਂ ਨੂੰ ਤੂੰ ਗੁਰੂ ਮਿਲਾ ਕੇ ਆਤਮਕ ਜੀਵਨ ਦੀ ਸੂਝ ਬਖ਼ਸ਼ਦਾ ਹੈਂ। ਕਈ ਜੀਵਾਂ ਨੂੰ ਤੂੰ ਆਪਣੇ ਹੀ ਮਨ ਦੇ ਪਿੱਛੇ ਤੁਰਨ ਵਾਲਾ ਬਣਾ ਦੇਂਦਾ ਹੈਂ। ਫਿਰ ਉਹ (ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਮਨੁੱਖਦੁੱਖੀ ਹੁੰਦਾ ਰਹਿੰਦਾ ਹੈ।੩।

ਹੇ ਭਾਈਮੈਂ (ਤਾਂਮੂਰਖ ਹਾਂਨੀਵੇਂ ਜੀਵਨ ਵਾਲਾ ਹਾਂਮੈਂ ਪਰਮਾਤਮਾ ਦੀ ਬਜ਼ੁਰਗੀ ਬਿਆਨ ਨਹੀਂ ਕਰ ਸਕਦਾ। ਹੇ ਹਰੀਦਾਸ ਨਾਨਕ ਉਤੇ ਮੇਹਰ ਕਰ, (ਇਹਅੰਞਾਣ ਦਾਸ ਤੇਰੀ ਸਰਨ ਆ ਪਿਆ ਹੈ।੪।੪।੧੫।੨੪।

ਨੋਟਸ਼ਬਦ ਮਹਲਾ ੧ —- 
. . . . . . ਮਹਲਾ ੪ — ੧੫
. . . . . . . . . . . . . . —-
. . . . . ਜੋੜ . . . . . . . ੨੪

About thatta

Comments are closed.

Scroll To Top
error: