Home / ਹੁਕਮਨਾਮਾ ਸਾਹਿਬ / ਦਮਦਮਾ ਸਾਹਿਬ ਠੱਟਾ / ਇਤਿਹਾਸਕ ਗੁਰਦੁਆਰਾ ਸ੍ਰੀ ਦਮਦਮਾ ਸਾਹਿਬ ਠੱਟਾ ਤੋਂ ਅੱਜ ਦਾ ਫੁਰਮਾਨ | ਬੁੱਧਵਾਰ 13 ਅਗਸਤ 2014 (ਮੁਤਾਬਿਕ 29 ਸਾਉਣ ਸੰਮਤ 546 ਨਾਨਕਸ਼ਾਹੀ)

ਇਤਿਹਾਸਕ ਗੁਰਦੁਆਰਾ ਸ੍ਰੀ ਦਮਦਮਾ ਸਾਹਿਬ ਠੱਟਾ ਤੋਂ ਅੱਜ ਦਾ ਫੁਰਮਾਨ | ਬੁੱਧਵਾਰ 13 ਅਗਸਤ 2014 (ਮੁਤਾਬਿਕ 29 ਸਾਉਣ ਸੰਮਤ 546 ਨਾਨਕਸ਼ਾਹੀ)

11

 

ਸੋਰਠਿ ਮਹਲਾ ੫ ॥ ਜਨਮ ਜਨਮ ਕੇ ਦੂਖ ਨਿਵਾਰੈ ਸੂਕਾ ਮਨੁ ਸਾਧਾਰੈ ॥ ਦਰਸਨੁ ਭੇਟਤ ਹੋਤ ਨਿਹਾਲਾ ਹਰਿ ਕਾ ਨਾਮੁ ਬੀਚਾਰੈ ॥੧॥ ਮੇਰਾ ਬੈਦੁ ਗੁਰੂ ਗੋਵਿੰਦਾ ॥ ਹਰਿ ਹਰਿ ਨਾਮੁ ਅਉਖਧੁ ਮੁਖਿ ਦੇਵੈ ਕਾਟੈ ਜਮ ਕੀ ਫੰਧਾ ॥੧॥ ਰਹਾਉ ॥ ਸਮਰਥ ਪੁਰਖ ਪੂਰਨ ਬਿਧਾਤੇ ਆਪੇ ਕਰਣੈਹਾਰਾ ॥ ਅਪੁਨਾ ਦਾਸੁ ਹਰਿ ਆਪਿ ਉਬਾਰਿਆ ਨਾਨਕ ਨਾਮ ਅਧਾਰਾ ॥੨॥੬॥੩੪॥ {ਅੰਗ 618}

ਪਦਅਰਥ: ਨਿਵਾਰੈਦੂਰ ਕਰ ਦੇਂਦਾ ਹੈ। ਸੂਕਾਸੁੱਕਾ ਹੋਇਆਪਰਮਾਤਮਾ ਦੇ ਪ੍ਰੇਮ ਦੀ ਹਰਿਆਵਲ ਤੋਂ ਸੱਖਣਾ। ਸਾਧਾਰੈਸਹਾਰਾ ਦੇਂਦਾ ਹੈ। ਭੇਟਤਮਿਲਦਿਆਂਪ੍ਰਾਪਤ ਹੁੰਦਿਆਂ। ਨਿਹਾਲਾਪ੍ਰਸੰਨਚਿੱਤ। ਬੀਚਾਰੈਵਿਚਾਰਦਾਸੋਚਮੰਡਲ ਵਿਚ ਵਸਾ ਲੈਂਦਾ ਹੈ।੧।

ਬੈਦੁਹਕੀਮ। ਅਉਖਧੁਦਵਾਈ। ਮੁਖਿਮੂੰਹ ਵਿਚ। ਫੰਧਾਫਾਹੀ।੧।ਰਹਾਉ।

ਸਮਰਥਹੇ ਸਭ ਤਾਕਤਾਂ ਦੇ ਮਾਲਕਪੁਰਖਹੇ ਸਰਬਵਿਆਪਕਪੂਰਨਹੇ ਭਰਪੂਰਬਿਧਾਤੇਹੇ ਸਿਰਜਣਹਾਰਆਪੇ—(ਤੂੰਆਪ ਹੀ। ਕਰਣੈਹਾਰਾ—(ਗੁਰੂ ਨੂੰਬਣਾਨ ਵਾਲਾ। ਉਬਾਰਿਆ—(ਜਮ ਦੀ ਫਾਹੀ ਤੋਂਬਚਾ ਲਿਆ। ਅਧਾਰਾਆਸਰਾ।੨।

ਅਰਥ: ਹੇ ਭਾਈਗੋਬਿੰਦ ਦਾ ਰੂਪ ਮੇਰਾ ਗੁਰੂ (ਪੂਰਾਹਕੀਮ ਹੈ। (ਇਹ ਹਕੀਮ ਜਿਸ ਮਨੁੱਖ ਦੇਮੂੰਹ ਵਿਚ ਹਰਿਨਾਮ ਦਵਾਈ ਪਾਂਦਾ ਹੈ, (ਉਸ ਦੀਜਮ ਦੀ ਫਾਹੀ ਕੱਟ ਦੇਂਦਾ ਹੈ (ਆਤਮਕ ਮੌਤ ਲਿਆਉਣ ਵਾਲੇ ਵਿਕਾਰਾਂ ਦੀ ਫਾਹੀ ਉਸ ਦੇ ਅੰਦਰੋਂ ਕੱਟ ਦੇਂਦਾ ਹੈ)੧।ਰਹਾਉ।

ਹੇ ਭਾਈਵੈਦਗੁਰੂ (ਸਰਣਪਏ ਮਨੁੱਖ ਦੇਅਨੇਕਾਂ ਜਨਮਾਂ ਦੇ ਦੁੱਖ ਦੂਰ ਕਰ ਦੇਂਦਾ ਹੈਆਤਮਕ ਜੀਵਨ ਦੀ ਹਰਿਆਵਲ ਤੋਂ ਸੱਖਣੇ ਉਸ ਦੇ ਮਨ ਨੂੰ (ਨਾਮਦਾਰੂ ਦਾ ਸਹਾਰਾ ਦੇਂਦਾ ਹੈ। ਗੁਰੂ ਦਾ ਦਰਸਨ ਕਰਦਿਆਂ ਹੀ (ਮਨੁੱਖ)ਖਿੜ ਆਉਂਦਾ ਹੈਤੇਪਰਮਾਤਮਾ ਦੇ ਨਾਮ ਨੂੰ ਆਪਣੇ ਸੋਚਮੰਡਲ ਵਿਚ ਵਸਾ ਲੈਂਦਾ ਹੈ।੧।

ਹੇ ਨਾਨਕ! (ਆਖ-) ਹੇ ਸਭ ਤਾਕਤਾਂ ਦੇ ਮਾਲਕਹੇ ਸਰਬਵਿਆਪਕਹੇ ਭਰਪੂਰਹੇ ਸਭ ਜੀਵਾਂ ਦੇ ਪੈਦਾ ਕਰਨ ਵਾਲੇਤੂੰ ਆਪ ਹੀ (ਗੁਰੂ ਨੂੰ ਪੂਰਾ ਵੈਦਬਣਾਣ ਵਾਲਾ ਹੈਂ। ਆਪਣੇ ਸੇਵਕ ਨੂੰ (ਵੈਦਗੁਰੂ ਪਾਸੋਂਨਾਮ ਦਾ ਆਸਰਾ ਦਿਵਾ ਕੇ ਤੂੰ ਆਪ ਹੀ (ਜਮ ਦੀ ਫਾਹੀ ਤੋਂਬਚਾ ਲੈਂਦਾ ਹੈਂ।੨।੬।੩੪।

About thatta

Comments are closed.

Scroll To Top
error: