ਇਤਿਹਾਸਕ ਗੁਰਦੁਆਰਾ ਸ੍ਰੀ ਦਮਦਮਾ ਸਾਹਿਬ ਠੱਟਾ ਤੋਂ ਅੱਜ ਦਾ ਫੁਰਮਾਨ | ਐਤਵਾਰ 3 ਅਗਸਤ 2014 (ਮੁਤਾਬਿਕ 19 ਸਾਉਣ ਸੰਮਤ 546 ਨਾਨਕਸ਼ਾਹੀ)

13

11

ਜੈਤਸਰੀ ਮਹਲਾ ੪ ॥ ਸਤਸੰਗਤਿ ਸਾਧ ਪਾਈ ਵਡਭਾਗੀ ਮਨੁ ਚਲਤੌ ਭਇਓ ਅਰੂੜਾ ॥ ਅਨਹਤ ਧੁਨਿ ਵਾਜਹਿ ਨਿਤ ਵਾਜੇ ਹਰਿ ਅੰਮ੍ਰਿਤ ਧਾਰ ਰਸਿ ਲੀੜਾ ॥੧॥ ਮੇਰੇ ਮਨ ਜਪਿ ਰਾਮ ਨਾਮੁ ਹਰਿ ਰੂੜਾ ॥ ਮੇਰੈ ਮਨਿ ਤਨਿ ਪ੍ਰੀਤਿ ਲਗਾਈ ਸਤਿਗੁਰਿ ਹਰਿ ਮਿਲਿਓ ਲਾਇ ਝਪੀੜਾ ॥ ਰਹਾਉ ॥ ਸਾਕਤ ਬੰਧ ਭਏ ਹੈ ਮਾਇਆ ਬਿਖੁ ਸੰਚਹਿ ਲਾਇ ਜਕੀੜਾ ॥ ਹਰਿ ਕੈ ਅਰਥਿ ਖਰਚਿ ਨਹ ਸਾਕਹਿ ਜਮਕਾਲੁ ਸਹਹਿ ਸਿਰਿ ਪੀੜਾ ॥੨॥ ਜਿਨ ਹਰਿ ਅਰਥਿ ਸਰੀਰੁ ਲਗਾਇਆ ਗੁਰ ਸਾਧੂ ਬਹੁ ਸਰਧਾ ਲਾਇ ਮੁਖਿ ਧੂੜਾ ॥ ਹਲਤਿ ਪਲਤਿ ਹਰਿ ਸੋਭਾ ਪਾਵਹਿ ਹਰਿ ਰੰਗੁ ਲਗਾ ਮਨਿ ਗੂੜਾ ॥੩॥ ਹਰਿ ਹਰਿ ਮੇਲਿ ਮੇਲਿ ਜਨ ਸਾਧੂ ਹਮ ਸਾਧ ਜਨਾ ਕਾ ਕੀੜਾ ॥ ਜਨ ਨਾਨਕ ਪ੍ਰੀਤਿ ਲਗੀ ਪਗ ਸਾਧ ਗੁਰ ਮਿਲਿ ਸਾਧੂ ਪਾਖਾਣੁ ਹਰਿਓ ਮਨੁ ਮੂੜਾ ॥੪॥੬॥ {ਅੰਗ 698}

ਪਦਅਰਥ: ਸਾਧਗੁਰੂਚਲਤੌਭਟਕਦਾਚੰਚਲ। ਅਰੂੜਾਅਸਥਿਰ। ਅਨਹਤਇਕਰਸਲਗਾਤਾਰ। ਧੁਨਿਰੌ। ਵਾਜਹਿਵੱਜਦੇ ਹਨ। ਅੰਮ੍ਰਿਤ ਧਾਰਆਤਮਕ ਜੀਵਨ ਦੇਣ ਵਾਲੇ ਨਾਮਜਲ ਦੀ ਧਾਰ। ਰਸਿਪ੍ਰੇਮ ਨਾਲ। ਲੀੜਾਲੇੜ੍ਹ ਲਿਆਰੱਜ ਗਿਆ।੧।

ਮਨਹੇ ਮਨਗੂੜਾਸੋਹਣਾ। ਮਨਿਮਨ ਵਿਚ। ਸਤਿਗੁਰਿਗੁਰੂ ਨੇ। ਲਾਇ ਝਪੀੜਾਜੱਫੀ ਪਾ ਕੇ। ਰਹਾਉ।

ਸਾਕਤਪਰਮਾਤਮਾ ਨਾਲੋਂ ਟੁੱਟੇ ਹੋਏ। ਬੰਧ ਭਏਬੱਝੇ ਪਏ। ਬਿਖੁ—(ਆਤਮਕ ਜੀਵਨ ਨੂੰ ਮੁਕਾਣ ਵਾਲੀ ਮਾਇਆਜ਼ਹਿਰ। ਸੰਚਹਿਇਕੱਠੀ ਕਰਦੇ ਹਨ। ਜਕੀੜਾਹਠਜ਼ੋਰ। ਕੈ ਅਰਥਿਦੀ ਖ਼ਾਤਰ। ਸਿਰਿਸਿਰ ਉਤੇ। ਜਮਕਾਲ ਪੀੜਾਜਮਕਾਲ ਦਾ ਦੁੱਖਮੌਤ ਦਾ ਦੁੱਖ।੨।

ਹਰ ਅਰਥਿਪਰਮਾਤਮਾ ਦੀ ਖ਼ਾਤਰ। ਸਾਧੂਗੁਰੂ। ਮੁਖਿਮੂੰਹ ਉਤੇ। ਧੂੜਾਖ਼ਾਕ। ਹਲਤਿ—{अत्रਇਸ ਲੋਕ ਵਿਚ। ਪਲਤਿ—{परत्रਪਰ ਲੋਕ ਵਿਚ। ਪਾਵਹਿਪਾਂਦੇ ਹਨਖੱਟਦੇ ਹਨ। ਰੰਗੁਪ੍ਰੇਮ। ਮਨਿਮਨ ਵਿਚ।੩।

ਹਰਿਹੇ ਹਰੀਕੀੜਾਨਿਮਾਣਾ ਦਾਸ। ਪਗਪੈਰ। ਮਿਲਿਮਿਲ ਕੇ। ਪਾਖਾਣੁਪੱਥਰਪੱਥਰ ਵਾਂਗ ਅਭਿੱਜ। ਮੂੜਾਮੂਰਖ।੪।

ਅਰਥ: ਹੇ ਮੇਰੇ ਮਨਸੋਹਣੇ ਪਰਮਾਤਮਾ ਦਾ ਨਾਮ (ਸਦਾਜਪਿਆ ਕਰ। ਹੇ ਭਾਈਗੁਰੂ ਨੇ ਮੇਰੇ ਮਨ ਵਿਚਮੇਰੇ ਹਿਰਦੇ ਵਿਚਪਰਮਾਤਮਾ ਦਾ ਪਿਆਰ ਪੈਦਾ ਕਰ ਦਿੱਤਾ ਹੈਹੁਣ ਪਰਮਾਤਮਾ ਮੈਨੂੰ ਜੱਫੀ ਪਾ ਕੇ ਮਿਲ ਪਿਆ ਹੈ।ਰਹਾਉ।

ਹੇ ਭਾਈਜਿਸ ਮਨੁੱਖ ਨੇ ਵੱਡੇ ਭਾਗਾਂ ਨਾਲ ਗੁਰੂ ਦੀ ਸਾਧ ਸੰਗਤਿ ਪ੍ਰਾਪਤ ਕਰ ਲਈਉਸ ਦਾ ਭਟਕਦਾ ਮਨ ਟਿਕ ਗਿਆ। ਉਸ ਦੇ ਅੰਦਰ ਇਕਰਸ ਰੌ ਨਾਲ (ਮਾਨੋਸਦਾ ਵਾਜੇ ਵੱਜਦੇ ਰਹਿੰਦੇ ਹਨ। ਆਤਮਕ ਜੀਵਨ ਦੇਣ ਵਾਲੇ ਨਾਮਜਲ ਦੀ ਧਾਰ ਪ੍ਰੇਮ ਨਾਲ (ਪੀ ਪੀ ਕੇਉਹ ਰੱਜ ਜਾਂਦਾ ਹੈ।੧।

ਹੇ ਭਾਈਪਰਮਾਤਮਾ ਨਾਲੋਂ ਟੁੱਟੇ ਹੋਏ ਮਨੁੱਖ ਮਾਇਆ ਦੇ ਮੋਹ ਵਿਚ ਬੱਝੇ ਰਹਿੰਦੇ ਹਨ। ਉਹ ਜ਼ੋਰ ਲਾ ਕੇ (ਆਤਮਕ ਮੌਤ ਲਿਆਉਣ ਵਾਲੀ ਮਾਇਆਜ਼ਹਿਰ ਹੀ ਇਕੱਠੀ ਕਰਦੇ ਰਹਿੰਦੇ ਹਨ। ਉਹ ਮਨੁੱਖ ਉਸ ਮਾਇਆ ਨੂੰ ਪਰਮਾਤਮਾ ਦੇ ਰਾਹ ਤੇ ਖ਼ਰਚ ਨਹੀਂ ਸਕਦੇ, (ਇਸ ਵਾਸਤੇ ਉਹਆਤਮਕ ਮੌਤ ਦਾ ਦੁੱਖ ਆਪਣੇ ਸਿਰ ਉਤੇ ਸਹਾਰਦੇ ਹਨ।੨।

ਹੇ ਭਾਈਜਿਨ੍ਹਾਂ ਮਨੁੱਖਾਂ ਨੇ ਬੜੀ ਸਰਧਾ ਨਾਲ ਗੁਰੂ ਦੇ ਚਰਨਾਂ ਦੀ ਧੂੜ ਆਪਣੇ ਮੱਥੇ ਉਤੇ ਲਾ ਕੇ ਆਪਣਾ ਸਰੀਰ ਪਰਮਾਤਮਾ ਦੇ ਅਰਪਣ ਕਰ ਦਿੱਤਾਉਹ ਮਨੁੱਖ ਇਸ ਲੋਕ ਵਿਚ ਪਰਲੋਕ ਵਿਚ ਸੋਭਾ ਖੱਟਦੇ ਹਨਉਹਨਾਂ ਦੇ ਮਨ ਵਿਚ ਪਰਮਾਤਮਾ ਨਾਲ ਗੂੜ੍ਹਾ ਪਿਆਰ ਬਣ ਜਾਂਦਾ ਹੈ।੩।

ਹੇ ਹਰੀਹੇ ਪ੍ਰਭੂਮੈਨੂੰ ਗੁਰੂ ਮਿਲਾਮੈਨੂੰ ਗੁਰੂ ਮਿਲਾਮੈਂ ਗੁਰੂ ਦੇ ਸੇਵਕਾਂ ਦਾ ਨਿਮਾਣਾ ਦਾਸ ਹਾਂ। ਹੇ ਦਾਸ ਨਾਨਕ! (ਆਖ-) ਜਿਸ ਮਨੁੱਖ ਦੇ ਅੰਦਰ ਗੁਰੂ ਦੇ ਚਰਨਾਂ ਦਾ ਪਿਆਰ ਬਣ ਜਾਂਦਾ ਹੈਗੁਰੂ ਨੂੰ ਮਿਲ ਕੇ ਉਸ ਦਾ ਮੂਰਖ ਅਭਿੱਜ ਮਨ ਹਰਾ ਹੋ ਜਾਂਦਾ ਹੈ।੪।੬।