Home / ਹੈਡਲਾਈਨਜ਼ ਪੰਜਾਬ / ITALY ਚ ਸੜਕ ਹਾਦਸੇ ਚ 12 ਵਿਦੇਸ਼ੀ ਕਾਮਿਆਂ ਦੀ ਦਰਦਨਾਕ ਮੌਤ…

ITALY ਚ ਸੜਕ ਹਾਦਸੇ ਚ 12 ਵਿਦੇਸ਼ੀ ਕਾਮਿਆਂ ਦੀ ਦਰਦਨਾਕ ਮੌਤ…

ਇਟਲੀ ਦੇ ਪੂਲੀਆ ਰਾਜ ਦੇ ਫੌਜਾ ਜਿਲੇ ਚ ਬੀਤੀ ਸ਼ਾਮ ਵਾਪਰੇ ਭਿਆਨਕ ਸੜਕ ਹਾਦਸੇ ਚ 12 ਖੇਤੀਬਾੜੀ ਵਰਕਰਾਂ ਦੇ ਮੌਤ ਹੋਣ ਦੀ ਦੁਖਦਾਈ ਖਬਰ ਹੈ।ਇਹ ਸਾਰੇ ਮਜਦੂਰ ਦੱਖਣੀ ਅਫਰੀਕਨ ਦੇਸ਼ਾਂ ਨਾਲ਼ ਸਬੰਧਿਤ ਦੱਸੇ ਗਏ ਹਨ।ਮਿਲੀ ਜਾਣਕਾਰੀ ਅਨੁਸਾਰ ਇਹ ਹਾਦਸਾ ਫੌਜਾ ਜਿਲੇ ਦੇ ਰਾਜ ਮਾਰਗ 116 ਨੰਬਰ )ਤੇ ਅਸਕੋਲੀ ਸ਼ਹਿਰ ਨੇੜੇ ਵਾਪਰਿਆ ਜਦੋਂ ਇਹ ਸਾਰੇ ਮੰਦਭਾਗੇ ਕਾਮੇ ਇਕ ਮਿੰਨੀ ਬੱਸ ਚ ਸਵਾਰ ਹੋ ਕੇ ਕੰਮ ਤੋਂ ਵਾਪਿਸ ਘਰ ਪਰਤ ਰਹੇ ਸਨ ਤਾਂ ਇਕ ਹੈਵੀ ਟਰਾਲੇ ਨਾਲ਼ ਇਨਾਂ੍ਹ ਦੀ ਮਿੰਨੀ ਬੱਸ ਸਿੱਧੇ ਰੂਪ ਚ ਜਾ ਟਕਰਾਈ ਜਿਸ ਕਾਰਨ 12 ਕਾਮੇ ਸੱਟਾਂ ਨਾ ਸਹਾਰਦੇ ਹੋਏ ਮੌਤ ਦੇ ਮੁੰਹ ਚਲੇ ਗਏ ਜਦੋਂ ਕਿ 2 ਨੂੰ ਗੰਭੀਰ ਜਖਮੀ ਰੂਪ ਚ ਨੇੜਲੇ ਹਸਪਤਾਲ ਦਖਲ ਕਰਵਾਇਆ ਗਿਆ ਹੈ ।ਇਸ ਹਾਦਸੇ ਚ ਟਰੱਕ ਚਾਲਕ ਵੀ ਗੰਬੀਰ ਜਖਮੀ ਹੋ ਗਿਆ ਹੈ।ਇਟਾਲੀਅਨ ਪੁਲਿਸ ਹਾਦਸੇ ਦੇ ਕਾਰਨਾਂ ਦੀ ਹਾਲੇ ਜਾਂਚ ਕਰ ਰਹੀ ਹੈ।ਉੱਝ ਇਹ ਵੀ ਮੰਨਿਆ ਜਾ ਰਿਹਾ ਹੈ ਵਾਹਨ ਚਾਲਕਾਂ ਚੋ ਸ਼ਾਇਦ ਮਿੰਨੀ ਬੱਸ ਡਰਾਇਵਰ ਨੂੰ ਨੀਦ ਆ ਗਈ ਹੋਵੇਗੀ।ਇਸੇ ਪ੍ਰਕਾਰ ਇਟਲੀ ਦੇ ਐਮਰਜੈਸੀ ਵਿਭਾਗ ਅਤੇ ਸੁਰੱਖਿਆ ਦਸਤੇ ਦੇ ਕਰਮਚਾਰੀ ਵੱਡੇ ਪੱਧਰ ਤੇ ਅਪ੍ਰੇਸ਼ਨ ਕਾਰਜਾਂ ਚ ਜੁੱਟ ਗਏ ਅਤੇ ਮੁਸ਼ੱਕਤ ਦੇ ਨਾਲ਼ 2 ਵਿਅਕਤੀਆਂ ਨੂੰ ਜਿਉਦੇ ਬਚਾ ਲਿਆ ਗਿਆ ਜਦੋਂ 12 ਵਿਅੱਕਤੀ ਦਮ ਤੋੜ ਗਏ।ਇਸੇ ਪ੍ਰਕਾਰ ਇਟਲੀ ਦੇ ਪ੍ਰਧਾਨ ਮੰਤਰੀ ਜਸੇਪੇ ਕੋਨਤੇ ਦੁਆਰਾ ਘਟਨਾ ਸਥਾਨ ਦਾ ਦੌਰਾ ਕੀਤਾ ਗਿਆ ਅਤੇ ਇਸ ਹਾਦਸੇ ਤੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ।ਦੱਸਣਯੋਗ ਹੈ ਕਿ ਹਾਲੇ ਤਿੰਨ ਦਿਨ ਪਹਿਲਾ ਹੀ ਇਸੇ ਜਿਲ੍ਹੇ ਚ ਇਕ ਸੜਕ ਹਾਦਸੇ ਚ 4 ਖੇਤੀਬਾੜੀ ਕਾਮੇ ਆਪਣੀ ਜਾਨ ਗੁਆ ਚੁੱਕੇ ਹਨ।ਇਹ ਸਾਰੇ ਕਾਮੇ ਟਮਾਟਰਾਂ ਦੇ ਫਰਮਾਂ ਚ ਕੰਮ ਕਰਦੇ ਸਨ।ਦੱਸਣਯੋਗ ਹੈ ਕਿ ਇਸ ਇਲਾਕੇ ਚ ਵੱਡੀ ਗਿਣਤੀ ਚ ਦੱਖਣੀ ਅਫਰੀਕਨ ਵਿਦੇਸ਼ੀ ਕਾਮੇ ਰਹਿੰਦੇ ਹਨ। 

About thatta

Comments are closed.

Scroll To Top
error: