Home / ਹੈਡਲਾਈਨਜ਼ ਪੰਜਾਬ / ਆਪਣੇ ਭੰਗੜੇ ਕਾਰਨ ਵਿਵਾਦਾਂ ‘ਚ ਘਿਰੇ ਕੈਨੇਡਾ ਦੇ ਸਿੱਖ ਮੰਤਰੀ ਨੇ ਹੁਣ ਇਹ ਨੇਕ ਕੰਮ ਕਰਕੇ ਕੀਤੇ ਸਭ ਦੇ ਮੂੰਹ ਬੰਦ

ਆਪਣੇ ਭੰਗੜੇ ਕਾਰਨ ਵਿਵਾਦਾਂ ‘ਚ ਘਿਰੇ ਕੈਨੇਡਾ ਦੇ ਸਿੱਖ ਮੰਤਰੀ ਨੇ ਹੁਣ ਇਹ ਨੇਕ ਕੰਮ ਕਰਕੇ ਕੀਤੇ ਸਭ ਦੇ ਮੂੰਹ ਬੰਦ

ਕੈਨੇਡਾ ਦੇ ਪੀਲ ਖੇਤਰ ਵਿੱਚ 200,000 ਲੋੜਵੰਦਾਂ ਨੂੰ ਭੋਜਨ ਮੁਹੱਈਆ ਕਰਾਉਣ ਵਾਲੀ ਸੇਵਾ ਫੂਡ ਬੈਂਕ ਲਈ ਪੈਸਾ ਇਕੱਠਾ ਕਰਨ ਲਈ ਆਨਟਾਰੀਓ ਵਿੱਚ ਪ੍ਰੋਗਰਾਮ ਕਰਾਇਆ ਗਿਆ। ਇਸ ਵਿੱਚ ਫੂਡ ਬੈਂਕ ਦੇ ਪ੍ਰਬੰਧਕਾਂ ਨੇ ਸਿਆਸੀ ਲੀਡਰਾਂ ਨੂੰ ਪ੍ਰੋਗਰਾਮ ਦਾ ਹਿੱਸਾ ਬਣਨ ਲਈ ਕਿਹਾ। ਕੈਨੇਡਾ ਦੇ ਦੋ ਦਿੱਗਜ ਸਿੱਖ ਲੀਡਰ; ਫੈਡਰਲ ਮੰਤਰੀ ਨਵਦੀਪ ਬੈਂਸ ਤੇ ਫੈਡਰਲ ਐਨਡੀਪੀ ਲੀਡਰ ਜਗਮੀਤ ਸਿੰਘ ਨੇ ਵੀ ਇਸ ਪ੍ਰੋਗਰਾਮ ਵਿੱਚ ਹਾਜ਼ਰੀ ਭਰੀ।

ਇਸ ਦੌਰਾਨ ਦੋਵਾਂ ਲੀਡਰਾਂ, ਫੈਡਰਲ ਮੰਤਰੀ ਨਵਦੀਪ ਬੈਂਸ ਤੇ ਫੈਡਰਲ ਐਨਡੀਪੀ ਲੀਡਰ ਜਗਮੀਤ ਸਿੰਘ ਦੇ ਭੰਗੜੇ ਦਾ ਮੁਕਾਬਲਾ ਕਰਾਇਆ ਗਿਆ। ਸਿੱਖ ਮੰਤਰੀਆਂ ਨੇ ਖ਼ੂਬਸੂਰਤ ਅੰਦਾਜ਼ ਵਿੱਚ ਭੰਗੜਾ ਪਾ ਕੇ ਸਰੋਤਿਆਂ ਦੇ ਦਿੱਲ ਜਿੱਤੇ। ਇਸ ਪ੍ਰੋਗਰਾਮ ਜ਼ਰੀਏ ਸੇਵਾ ਫੂਡ ਬੈਂਕ ਦਲਈ ਫੰਡ ਇਕੱਠੇ ਕਰਨ ਲਈ 50 ਹਜ਼ਾਰ ਡਾਲਰ ਇਕੱਤਰ ਕਰਨ ਦਾ ਟੀਚਾ ਮਿੱਥਿਆ ਗਿਆ ਸੀ, ਜਿਸ ਵਿੱਚੋਂ ਕਰੀਬ 40 ਹਜ਼ਾਰ ਡਾਲਰ ਦੀ ਰਕਮ ਇਕੱਤਰ ਹੋਈ। ਲੀਡਰਾਂ ਨੇ ਕਿਹਾ ਸੀ ਕਿ ਪੈਸੇ ਇਕੱਠੇ ਕਰਨ ਲਈ ਉਹ ਭੰਗੜਾ ਪਾਉਣਗੇ।

About thatta

Comments are closed.

Scroll To Top
error: