ਆਪਣੀ ਔਕਾਤ ਤੋਂ ੳੁੱਚਿਅਾਂ ਨਾਲ ਕਦੇ ਯਾਰੀ ਲਾਈਏ ਨਾ-ਨੇਕ ਨਿਮਾਣਾ ਸ਼ੇਰਗਿੱਲ

195

Nek Nimana Shergill
ਆਪਣੀ ਔਕਾਤ ਤੋਂ ੳੁੱਚਿਅਾਂ ਨਾਲ ਕਦੇ ਯਾਰੀ ਲਾਈਏ ਨਾ,
ਔਖੇ ਵੇਲੇ ਸੱਜਣਾਂ ਨੂੰ ਕਦੇ ਛੱਡ ਕੇ ਜਾਈਏ ਨਾਂ,
ਅਸਾਂ ਯਾਰੀ ਲਾ ਕੇ ਦੇਖ ਲਈ ਕੀ ਕੁਝ ਵੀ ਕੀਤਾ ਨਹੀ,
ਕਿਹੜੇ ਕਿਹੜੇ ਪੱਤਣਾਂ ਦਾ ਪਾਣੀ ਵੀ ਪੀਤਾ ਨਹੀ,
ਠੋਕਰ ਖਾ ਕੇ ਗਿਰੇ ਸੱਜਣਾਂ ਨੂੰ ਹੋਰ ਗਿਰਾੲੀੲੇ ਨਾਂ,
ਆਪਣੀ ਔਕਾਤ ਤੋਂ ੳੁੱਚਿਅਾਂ ਨਾਲ ਕਦੇ ਯਾਰੀ ਲਾਈਏ ਨਾ।

ਅਸੀ ਵਿੱਚ ਗਰੀਬੀ ਜਨਮ ਲਿਅਾ
ਸਾਥੋਂ ਕੀ ਹੋੲਿਅਾ ਕਸੂਰ ਯਾਰਾ,
ਤੂੰ ਜਾੲਿਦਾਦ ਦੀ ਖਾਤਿਰ ਹੋ ਗਿਅਾ
ੲਿੱਕ ਦਮ ਸਾਥੋਂ ਦੂਰ ਯਾਰਾ,
ਪਹਿਲਾਂ ਯਾਰੀ ਲਾ ਕੇ ਰੂਹਾਂ ਦੀ
ਫਿਰ ੲਿੱਕ ਦਮ ਮੁੱਖ ਘੁਮਾਈਏ ਨਾ,
ਆਪਣੀ ਔਕਾਤ ਤੋਂ ੳੁੱਚਿਅਾਂ ਨਾਲ ਕਦੇ ਯਾਰੀ ਲਾਈਏ ਨਾ।

ਸੱਟ ਦਿਲ ਤੇ ਗਹਿਰੀ ਵੱਜ ਜਾਂਦੀ
ਜਦ ਆਪਣਾਂ ਬਣ ਕੋਈ ਛੱਡਦਾ ਏ,
ੲਿੱਕ ਦਮ ਹੀ ਬਿਨ ਗੁਸ਼ਤਾਖੀ ਤੋਂ
ਯਾਰੀ ਦਾ ਫਾਹਾ ਵੱਢਦਾ ਏ,
ਪਾ ਕੇ ਹਾਏ ਪਿਅਾਰ ਦੀ ਗਲਵੱਕੜੀ
ਕਦੇ ਪਿੱਠ ਤੇ ਛੁਰੀ ਚਲਾਈਏ ਨਾਂ,
ਆਪਣੀ ਔਕਾਤ ਤੋਂ ੳੁੱਚਿਅਾਂ ਨਾਲ ਕਦੇ ਯਾਰੀ ਲਾਈਏ ਨਾ।
ੲਿੰਦਰਜੀਤ ਮੌਹਾਲੀ ਨੇ ਗੱਲ ਦਿਲ ਖੋਲ ਕੇ ਦੱਸ ਦਿੱਤੀ,
ਨੇਕ ਨਿਮਾਂਣੇ ਸ਼ੇਰਗਿੱਲ ਨੇ ਲਿਖ ਕੇ ਢਿੰਭਰੀ ਕੱਸ ਦਿੱਤੀ,
ਨੇਕ ਨਿਮਾਂਣਿਅਾਂ ਕੱਚੀ ਨੀਦਰ ਕਦੇ ਕਿਸੇ ਜਗਾਈਏ ਨਾ,
ਆਪਣੀ ਔਕਾਤ ਤੋਂ ੳੁੱਚਿਅਾਂ ਨਾਲ ਕਦੇ ਯਾਰੀ ਲਾਈਏ ਨਾਂ।
ਔਖੇ ਵੇਲੇ ਸੱਜਣਾਂ ਨੂੰ ਕਦੇ ਕੱਲੇ ਛੱਡ ਕੇ ਜਾਈਏ ਨਾ।

nek

 

 

 

 

 

 

 

-ਨੇਕ ਨਿਮਾਣਾ ਸ਼ੇਰਗਿੱਲ