Home / ਸੁਣੀ-ਸੁਣਾਈ / ਆਖਿਰ ਬਾਦਲ ਨੇ ਮੋਦੀ ਤੋਂ ਕਿਉਂ ਮੰਗੀ ਮੁਆਫ਼ੀ ?

ਆਖਿਰ ਬਾਦਲ ਨੇ ਮੋਦੀ ਤੋਂ ਕਿਉਂ ਮੰਗੀ ਮੁਆਫ਼ੀ ?

BADAL-PIC-580x395

ਚੰਡੀਗੜ੍ਹ: ਮੈਂ ਖ਼ਿਮਾਂ ਮੰਗਦਾਂ ਹਾਂ ਕਿ ਤੁਹਾਡੀ ਸ਼ਾਨ ਮੁਤਾਬਕ ਇਕੱਠ ਨਹੀਂ ਹੋ ਸਕਿਆ, ਕਿਉਂਕਿ ਜਗ੍ਹਾ ਤੇ ਤਰੀਖ਼ਾਂ ਬਦਲਣ ਕਾਰਨ ਵੀ ਸਮੱਸਿਆ ਆਈ। ਮੈਂ ਇਸੇ ਲਈ ਤਿੰਨਾਂ ਖਿੱਤਿਆਂ (ਪੰਜਾਬ,ਹਰਿਆਣਾ ਤੇ ਚੰਡੀਗੜ੍ਹ) ਵੱਲੋਂ ਮੁਆਫੀ ਮੰਗਦਾ ਹਾਂ। ਇਹ ਗੱਲ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਚੰਡੀਗੜ੍ਹ ‘ਚ ਪ੍ਰਧਾਨਮੰਤਰੀ ਨਰਿੰਦਰ ਮੋਦੀ ਦੀ ਰੈਲੀ ‘ਚ ਕਹੀ ਹੈ। ਬਾਦਲ ਨੇ ਇਹ ਕਹਿ ਕੇ ਕਿਤੇ ਨਾ ਕਿਤੇ ਬੀਜੇਪੀ ‘ਤੇ ਸਵਾਲ ਖੜ੍ਹੇ ਕੀਤੇ ਹਨ ਕਿਉਂਕਿ ਇਸ ਰੈਲੀ ਨੂੰ ਸਫਲ ਬਣਾਉਣ ਦੀ ਜ਼ਿੰਮੇਵਾਰੀ ਬੀਜੇਪੀ ਕੋਲ ਸੀ। ਉਨ੍ਹਾਂ ਇਹ ਵੀ ਕਿਹਾ ਕਿ ‘ਸਾਨੂੰ ਫੇਰ ਕਦੇ ਸਮਾਂ ਦਿਓ,ਤਹਾਨੂੰ ਵੱਡਾ ਇਕੱਠ ਕਰਕੇ ਦਿਖਾਉਂਦੇ ਹਾਂ।

ਉਨ੍ਹਾਂ ਕਿਸਾਨਾਂ ਦੇ ਮਸਲੇ ‘ਤੇ ਗੱਲ ਕਰਦਿਆਂ ਮੋਦੀ ਨੂੰ ਕਿਹਾ ਕਿ ‘ਮਰਹੂਮ ਸਾਬਕਾ ਪ੍ਰਧਾਨ ਮੰਤਰੀ ਲਾਲ ਬਹਾਦਰ ਸਾਸ਼ਤਰੀ ਦਾ ਨਾਅਰਾ ਸੀ ‘ਜੈ ਜਵਾਨ,ਜੈ ਕਿਸਾਨ’। ਤੁਸੀਂ ‘ਵਨ ਰੈਂਕ ਵਨ ਪੈਨਸ਼ਨ’ਲਾਗੂ ਕਰਕੇ ‘ਜੈ ਜਵਾਨ’ ਤਾਂ ਕਰ ਦਿੱਤਾ ਹੈ ਤੇ ਹੁਣ ‘ਜੈ ਕਿਸਾਨ’ ਵੀ ਕਰ ਦਿਓ। ਉਨ੍ਹਾਂ ਕਿਹਾ ਕਿ ਕਿਸਾਨ ਦੁਖੀ ਹੈ ਤੇ ਤੁਸੀਂ ਕਿਸਾਨੀ ਦੇ ਮਸਲਿਆਂ ਨੂੰ ਆਪਣੇ ਹੱਥ ਲਵੋ। ਬਾਦਲ ਨੇ ਸਟੇਜ ਤੋਂ ਭਾਵੇਂ ਸਿੱਧੀ ਸਵਾਮੀਨਾਥਨ ਕਮਿਸ਼ਨ ਦੀ ਗੱਲ ਨਹੀਂ ਕੀਤੀ,ਪਰ ‘ਸਵਾਮੀਨਾਥਨ ਕਮਿਸ਼ਨ’ ਨੂੰ ਲਾਗੂ ਕਰਵਾਉਣ ਦੇ ਸੰਕੇਤ ਜ਼ਰੂਰ ਦਿੱਤੇ। ਉਹ ਪਿਛਲੀ ਵਾਰ ਪ੍ਰਧਾਨਮੰਤਰੀ ਨਾਲ ਮੁਲਾਕਾਤ ‘ਚ ‘ਸਵਾਮੀਨਾਥਨ ਕਮਿਸ਼ਨ’ ਦੀ ਸ਼ਿਫਾਰਿਸਾਂ ਲਾਗੂ ਕਰਨ ਦਾ ਮਸਲਾ ਉਠਾ ਚੁੱਕੇ ਹਨ।

ਬੀਜੇਪੀ ਇਹ ਲੋਕ ਸਭਾ ਚੋਣਾਂ ‘ਚ ਕਮਿਸ਼ਨ ਦੀਆਂ ਸਿਫਾਰਿਸ਼ਾਂ ਨੂੰ ਲਾਗੂ ਕਰਨ ਦਾ ਵਾਅਦਾ ਕੀਤਾ ਸੀ। ਇਸ ਮੌਕੇ ਉਨ੍ਹਾਂ ਇਹ ਵੀ ਕਿਹਾ ਕਿ ਕਾਂਗਰਸ ਦੇਸ਼ ‘ਚ ‘ਫੈਡਰਲਿਜ਼ਮ ਲਾਗੂ ਨਹੀਂ ਕਰਦੀ ਸੀ ਪਰ ਮੋਦੀ ‘ਕੌਪਰੇਟਿਵ ਫੈਡਰਲਿਜ਼ਮ ਦੇ ਨਾਅਰੇ ਨਾਲ ਹੀ ਅੱਗੇ ਵਧ ਰਹੇ ਹਨ।

About thatta

Comments are closed.

Scroll To Top
error: