Home / ਉੱਭਰਦੀਆਂ ਕਲਮਾਂ / ਬਿੰਦਰ ਕੋਲੀਆਂਵਾਲ ਵਾਲਾ / ਆਖਣ ਬਹੁਤ ਪੀਰ ਨੇ ਪਹਿਲਾਂ ਇੱਥੇ, ਤੁਸੀ ਕਿਵੇਂ ਇਧਰ ਨੂੰ ਅੱਜ ਫੇਰਾ ਪਾਇਆ, ਦੁੱਧ ਦੀ ਭਰੀ ਕਟੋਰੀ ਤੇ ਫੁੱਲ ਤਾਰਕੇ, ਕਾਰਨ ਆਪਣੇ ਆਉਣ ਦਾ ਸਮਝਾਇਆ-ਬਿੰਦਰ ਕੋਲੀਆ ਵਾਲ

ਆਖਣ ਬਹੁਤ ਪੀਰ ਨੇ ਪਹਿਲਾਂ ਇੱਥੇ, ਤੁਸੀ ਕਿਵੇਂ ਇਧਰ ਨੂੰ ਅੱਜ ਫੇਰਾ ਪਾਇਆ, ਦੁੱਧ ਦੀ ਭਰੀ ਕਟੋਰੀ ਤੇ ਫੁੱਲ ਤਾਰਕੇ, ਕਾਰਨ ਆਪਣੇ ਆਉਣ ਦਾ ਸਮਝਾਇਆ-ਬਿੰਦਰ ਕੋਲੀਆ ਵਾਲ

1

ਅਵਤਾਰ ਬਾਬੇ ਨਾਨਕ ਦੇਵ ਜੀ ਵਰਗਾ,
ਫਿਰ ਨਹੀਂ ਕੋਈ ਇਸ ਜੱਗ ਤੇ ਆਇਆ,
ਜਿਹਨਾਂ ਨਨਕਾਣੇ ਦੇ ਵਿੱਚ ਜਨਮ ਲਿਆ,
ਸੁਲਤਾਨਪੁਰ ਲੋਧੀ ਵਿੱਚ ਡੇਰਾ ਲਾਇਆ,
ਸਭੇ ਤੇਰਾ ਤੇਰਾ ਕਹਿ ਸੀ ਸਦਾ ਤੋਲਿਆ,
ਨਹੀਂ ਜਾਣਾ ਸਾਥੋਂ ਕਦੇ ਵੀ ਇਹ ਭੁੱਲਿਆ,
ਕੀ ਹਿੰਦੂ, ਮੁਸਲਮਾਨ ਤੇ ਗਰੀਬ ਸਭ ਨੂੰ,
ਬਾਬੇ ਨਾਨਕ ਜੀ ਨੇ ਆਪਣੇ ਗਲ ਲਾਇਆ,
ਹੰਕਾਰ ਤੋੜਿਆ ਸੀ ਹੰਕਾਰੀ ਇੱਕ ਪੀਰ ਦਾ,
ਇੱਕ ਪੰਜੇ ਨਾਲ ਸੀ ਪੱਥਰ ਠਹਿਰਾਇਆ,
ਠੱਗੀ ਮਨ-ਮਾਨੀ ਸੱਜਣ ਕਰਦਾ ਸੀ ਜੋ,
ਸੱਜਣ ਠੱਗ ਨੂੰ ਸੀ ਰਾਹ ਸਿੱਧੇ ਪਾਇਆ,
ਆਖਣ ਬਹੁਤ ਪੀਰ ਨੇ ਪਹਿਲਾਂ ਇੱਥੇ,
ਤੁਸੀ ਕਿਵੇਂ ਇਧਰ ਨੂੰ ਅੱਜ ਫੇਰਾ ਪਾਇਆ,
ਦੁੱਧ ਦੀ ਭਰੀ ਕਟੋਰੀ ਤੇ ਫੁੱਲ ਤਾਰਕੇ,
ਕਾਰਨ ਆਪਣੇ ਆਉਣ ਦਾ ਸਮਝਾਇਆ,
ਸਾਰੇ ਜਗਤ ਦੇ ਭਲੇ ਵਾਸਤੇ ਬਾਬੇ ਨੇ,
ਪੂਰੀ ਦੁਨੀਆ ਦਾ ਸੀ ਚੱਕਰ ਲਾਇਆ,
ਭਾਈ ਬਾਲਾ ਮਰਦਾਨਾ ਨਾਲ ਉਹਨਾ ਦੇ,
ਊਚ ਨੀਚ ਦਾ ਇਹ ਭਰਮ ਮਿਟਾਇਆ,
ਜੱਗ ਨਾਲੋ ਵੱਖਰਾ ਸੱਚਾ ਸੌਦਾ ਕਰਕੇ,
ਵੀਹ ਰੁਪਿਆਂ ਭੋਜਨ ਕਰਾਇਆ,
ਕਿਰਤ ਕਰਨੀ ਤੇ ਸਦਾ ਵੰਡ ਛੱਕਣਾ,
ਭਾਈ ਲਾਲੋ ਦੀ ਰੋਟੀ ਤੋਂ ਸੀ ਸਮਝਾਇਆ,
ਅਵਤਾਰ ਬਾਬੇ ਨਾਨਕ ਦੇਵ ਜੀ ਵਰਗਾ,
ਫਿਰ ਨਹੀਂ ਕੋਈ ਇਸ ਜੱਗ ਤੇ ਆਇਆ ।
-ਬਿੰਦਰ ਕੋਲੀਆ ਵਾਲ

About thatta

Comments are closed.

Scroll To Top
error: