Home / ਸੁਣੀ-ਸੁਣਾਈ / ਆਓ ਜਾਣੀਏ ਕਿ ਮੰਮੀ ਕਿਉਂ ਪਾਉਂਦੀ ਹੈ ਚਾਹ ਵਿੱਚ ਨਿੱਕੀ ਇਲਾਇਚੀ।

ਆਓ ਜਾਣੀਏ ਕਿ ਮੰਮੀ ਕਿਉਂ ਪਾਉਂਦੀ ਹੈ ਚਾਹ ਵਿੱਚ ਨਿੱਕੀ ਇਲਾਇਚੀ।

ਜੇਕਰ ਮੂੰਹ ‘ਚੋਂ ਬਦਬੂ ਆਉਂਦੀ ਹੋਵੇ ਤਾਂ ਇਲਾਇਚੀ ਚਬਾਉਣ ਨਾਲ ਇਹ ਸਮੈੱਲ ਦੂਰ ਹੋ ਜਾਵੇਗੀ ਤੇ ਤੁਸੀਂ ਤਾਜ਼ਗੀ ਮਹਿਸੂਸ ਕਰੋਗੇ। ਜੇਕਰ ਭੁੱਖ ਘੱਟ ਲਗਦੀ ਹੋਵੇ ਤਾਂ ਅਜਿਹੇ ‘ਚ ਵੀ ਇਲਾਇਚੀ ਤੁਹਾਡੇ ਲਈ ਫ਼ਾਇਦੇਮੰਦ ਹੋ ਸਕਦੀ ਹੈ। ਨਾਲ ਹੀ ਉਲਟੀ ਤੇ ਬਦਹਜ਼ਮੀ ਵਰਗੀਆਂ ਪਰੇਸ਼ਾਨੀਆਂ ਵੀ ਦੂਰ ਹੁੰਦੀਆਂ ਹਨ

ਕਾਲਜੇ ‘ਚ ਜਲਨ ਹੁੰਦੀ ਹੋਵੇ, ਵਾਰ ਵਾਰ ਪਿਆਸ ਲੱਗੇ ਜਾਂ ਗਲੇ ‘ਚ ਜਲਨ ਹੋਵੇ ਤਾਂ ਛੋਟੀ ਇਲਾਇਚੀ ਦਾ ਕਾੜ੍ਹਾ ਪੀਣ ਨਾਲ ਆਰਾਮ ਮਿਲੇਗਾ।

ਖੰਘ ਆਉਂਦੀ ਹੋਵੇ ਤਾਂ ਇਲਾਇਚੀ ਇੱਕ ਦਵਾਈ ਦਾ ਕੰਮ ਕਰਦੀ ਹੈ। ਖੰਘ ਹੋਣ ‘ਤੇ ਇਲਾਇਚੀ ਪੀਸ ਕੇ ਸ਼ਹਿਦ ਨਾਲ ਖਾਓ। ਸੁੱਕੀ ਖੰਘ ਹੋਵੇ ਤਾਂ ਇਲਾਇਚੀ, ਕੁਕਿੰਗ ਆਇਲ ਤੇ ਖੰਡ ਮਿਲਾ ਕੇ ਲਓ।

About thatta

Comments are closed.

Scroll To Top
error: