Home / ਹੈਡਲਾਈਨਜ਼ ਪੰਜਾਬ / ਆਓ ਕਰਵਾਈਏ ਗੁਰੂ ਹਰਗੋਬਿੰਦ ਜੀ ਦੇ 52 ਕਲੀਆਂ ਵਾਲੇ ਚੋਲੇ ਨਾਲ ਸਬੰਧਤ ਗੁਰਦੁਆਰਾ ਸਾਹਿਬ ਦੇ ਦਰਸ਼ਨ

ਆਓ ਕਰਵਾਈਏ ਗੁਰੂ ਹਰਗੋਬਿੰਦ ਜੀ ਦੇ 52 ਕਲੀਆਂ ਵਾਲੇ ਚੋਲੇ ਨਾਲ ਸਬੰਧਤ ਗੁਰਦੁਆਰਾ ਸਾਹਿਬ ਦੇ ਦਰਸ਼ਨ

ਪੰਜਾਬ ਦੀ ਧਰਤੀ ਪੀਰਾਂ ਅਤੇ ਪੈਗੰਬਰਾਂ ਦੀ ਧਰਤੀ ਹੈ ਜੋ ਆਪਣੇ ਆਪ ਵਿੱਚ ਅਜ਼ੀਮ ਇਤਹਾਸ ਸਮਾ ਕੇ ਬੈਠੀ ਹੈ। ਅਜਿਹਾ ਹੀ ਇੱਕ ਤੀਰਥ ਮੰਨਿਆ ਜਾਣ ਵਾਲਾ,ਜ਼ਿਲ੍ਹਾ ਖੰਨਾ ਦੇ ਅਧੀਨ ਪੈਂਦੇ ਪਿੰਡ ਘੁਡਾਨੀ ਹੈ ਜਿੱਥੇ ਇਤਿਹਾਸਕ ਗੁਰਦੁਆਰਾ ਚੋਲਾ ਸਾਹਿਬ ਸੁਸ਼ੋਬਿਤ ਹੈ। ਇਤਿਹਾਸ ‘ਚ ਦੱਸਿਆ ਗਿਆ ਹੈ ਕੇ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ 25 ਫੱਗਣ 1631 ਇਸਵੀ ਵਿੱਚ ਗਵਾਲੀਅਰ ਦੇ ਕਿਲੇ ਚੋਂ 52 ਰਾਜਿਆਂ ਨੂੰ ਰਿਹਾ ਕਰਵਾ ਕੇ ਲਿਆਏ ਸਨ। ਉਸ ਸਮੇਂ ਗੁਰੂ ਸਾਹਿਬ ਜੀ ਨੇ ਪਿੰਡ ਘੁਡਾਣੀ ਵਿੱਚ 45 ਦੀਨਾ ਤੱਕ ਪੜਾ ਲਾ ਕੇ ਵਿਸ਼ਰਾਮ ਤੇ ਤਪ ਕੀਤਾ ਸੀ। ਗੁਰੂ ਸਾਹਿਬ ਜੀ ਨੇ ਪਿੰਡ ਵਾਲਿਆਂ ਦੀ ਸੇਵਾ ਤੋਂ ਖੁਸ਼ ਹੋ ਕੇ ਉਨ੍ਹਾਂ ਨੂੰ ਉਪਹਾਰ ਦੇ ਰੂਪ ਵਿੱਚ ਆਪਣਾ 52 ਕਲੀਆਂ ਵਾਲਾ ਚੋਲਾ,ਆਪਣੇ ਪਾਵਨ ਜੋੜੇ ਅਤੇ ਹੱਥ ਲਿੱਖੀ ਸੁਨਹਿਰੀ ਨਿਤਨੇਮ ਦੀ ਪੋਥੀ ਭੇਂਟ ਦਿੱਤੀ ਸੀ।   ਗੁਰੂ ਸਾਹਿਬ ਨੇ ਜਾਂਦੇ – ਜਾਂਦੇ ਘੁਡਾਣੀ ਪਿੰਡ ਨੂੰ ਵਰਦਾਨ ਵੀ ਦਿੱਤੇ ਸਨ ਤੇ ਘੁਡਾਣੀ ਨਿਵਾਸੀਆਂ ਦਾ ਇਹ ਮੰਨਣਾ ਹੈ ਕਿ ਇਹ ਪਿੰਡ ਗੁਰੂ ਸਾਹਿਬ ਜੀ ਦੀ ਕ੍ਰਿਪਾ ਨਾਲ ਇਹ ਪਿੰਡ ਹਰ ਪੱਖੋਂ ਸੰਪੂਰਣ ਹੈ। ਜ਼ਿਲ੍ਹਾ ਖੰਨਾ ਦੇ ਹਲਕੇ’ ਚ ਪਿੰਡ ਘੁਡਾਨੀ ਕਲਾਂ, ਜਿਸਦਾ ਇਤਹਾਸ ਸਿੱਖ ਜਗਤ ਲਈ ਬਹੁਤ ਹੀ ਮਹਤਵਪੂਰਣ ਹੈ। ਇਸ ਪਿੰਡ ਵਿੱਚ ਛੇਵੇਂ ਪਾਤਸ਼ਾਹ ਸਾਹਿਬ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ 45 ਦਿਨ ਪੜਾ ਅਸਥਾਨ ਲਗਾ ਕੇ ਤਪ ਕੀਤਾ ਸੀ। ਇਸ ਪਿੰਡ ਵਿੱਚ ਗੁਰੂ ਜੀ ਨਾਲ ਸੰਬੰਧਿਤ ਚਾਰ ਗੁਰਦੁਆਰਾ ਸਾਹਿਬ (ਦਮਦਮਾ ਸਾਹਿਬ , ਨੀਮਸਰ ਸਾਹਿਬ , ਚੋਲਾ ਸਾਹਿਬ ਅਤੇ ਭਡੋਲਾ ਸਾਹਿਬ) ਸੁਸ਼ੋਬਿਤ ਹਨ। ਇਸ ਬਾਰੇ ਵਧੇਰੇ ਜਾਣਕਾਰੀ ਦਿੰਦੇ ਹੋਏ ਗੁਰਦੁਆਰਾ ਸਾਹਿਬ ਦੇ ਹੈੱਡ ਗ੍ਰੰਥੀ ਅਮਰੀਕ ਸਿੰਘ ਨੇ ਦੱਸਿਆ ਕਿ ਗੁਰਦੁਆਰਾ ਚੋਲਾ ਸਾਹਿਬ ਵਿੱਚ, ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦਾ 52 ਕਲੀਆਂ ਵਾਲਾ ਚੋਲਾ ਸਾਹਿਬ,ਗੁਰੂ ਸਾਹਿਬ ਦੇ ਚਰਨਾਂ ਦਾ ਜੋੜਾ ਅਤੇ ਗੁਰੂ ਸਾਹਿਬ ਜੀ ਦੀ ਕਲਮੀ ਹੱਥ ਲਿਖਤ ਸੁਨਹਿਰੀ ਨਿਤਨੇਮ ਪੋਥੀ ਹੈ,ਜਿਸ ਵਿੱਚੋਂ ਗੁਰੂ ਸਾਹਿਬ ਜੀ ਆਪ ਪਾਠ ਕਰਿਆ ਕਰਦੇ ਸਨ। ਘੁਡਾਨੀ ਕਲਾਂ ਦੇ ਇਤਿਹਾਸ ਦੇ ਬਾਰੇ ਹੋਰ ਜਾਣਕਾਰੀ ਦਿੰਦੇ ਹੋਏ ਹੈੱਡ ਗ੍ਰੰਥੀ ਨੇ ਦੱਸਿਆ ਕਿ ਗੁਰੂ ਸਾਹਿਬ ਨੇ 25 ਫੱਗਣ 1688 ਬਿਕ੍ਰਮੀ ਸੰਬਤ(1631 ਇਸਵੀ ) ਨੂੰ ਗਵਾਲੀਅਰ ਦੇ ਕਿਲੇ ਚੋਂ 52 ਰਾਜਿਆਂ ਨੂੰ ਰਿਹਾ ਕਰਵਾਕੇ ਇੱਥੇ ਦਿਵਾਲੀ ਵਾਲੇ ਦਿਨ ਪੁੱਜੇ ਸਨ। ਇੱਥੇ ਆ ਕੇ ਗੁਰੂ ਸਾਹਿਬ ਨੇ ਆਰਾਮ ਕੀਤਾ ਜਿੱਥੇ ਅੱਜ ਗੁਰਦੁਆਰਾ ਹਵੇਲੀ ਸਾਹਿਬ ਸੁਸ਼ੋਬਿਤ ਹੈ। ਇਸਦੇ ਬਾਅਦ ਗੁਰੂ ਸਾਹਿਬ ਨੇ ਜਿੱਥੇ ਸਵੇਰੇ ਦਾਤਨ ਅਤੇ ਇਸਨਾਨ ਕੀਤਾ ਤੇ ਗੁਰੁ ਜੀ ਵੱਲੋ ਗੱਡੀ ਗਈ ਨਿੰਮ ਦੀ ਦਾਤਨ, ਬਾਅਦ ‘ਚ ਜਿਥੇ ਦਰਖਤ ਉਗ ਗਿਆ ‘ਤੇ ਉਸ ਸਥਾਨ ਉੱਤੇ ਅੱਜ ਗੁਰਦੁਆਰਾ ਨੀਮਸਰ ਸਾਹਿਬ ਸੁਸ਼ੋਬਿਤ ਹੈ। ਗੁਰਦੁਆਰਾ ਚੋਲਾ ਸਾਹਿਬ ਵਿੱਚ ਉਹ ਨਿੰਮ ਦਾ ਦਰੱਖਤ ਅੱਜ ਵੀ ਮੌਜੂਦ ਹੈ, ਜਿਸਦੇ ਨਾਲ ਗੁਰੂ ਜੀ ਦੇ ਨਾਲ ਆਏ 2200 ਘੋੜਸਵਾਰਾਂ ਨੇ ਆਪਣੇ ਘੋੜੇ ਬੰਨ੍ਹੇ ਸਨ। ਇਸੇ ਸਥਾਨ ਉੱਤੇ ਗੁਰੂ ਸਾਹਿਬ ਜੀ ਦੀ ਚਾਰਪਾਈ ਤੇ ਤੀਰ ਰੱਖੇ ਹੋਏ ਹਨ। ਜਾਂਦੇ – ਜਾਂਦੇ ਗੁਰੂ ਸਾਹਿਬ ਨੇ ਪਿੰਡ ਵਾਲਿਆਂ ਨੂੰ ਆਪਣਾ 52 ਕਲਗੀਆਂ ਵਾਲਾ ਚੋਲਾ, ਚਰਨਾਂ ਦਾ ਜੋੜਾ ਅਤੇ ਪਾਠ ਕਰਣ ਵਾਲੀ ਸੁਨਹਰੀ ਅਕਸ਼ਰਾਂ ਵਾਲੀ ਹੱਥ ਲਿਖਤ ਪੋਥੀ ਭੇਂਟ ਬਕਸ਼ੀਸ਼ ਕੀਤੀ। ਅੱਜ ਇਹ ਅਸਥਾਨ ਗੁਰਦੁਆਰਾ ਚੋਲਾ ਸਾਹਿਬ ਨਾਲ ਜਾਣਿਆ ਜਾਂਦਾ ਹੈ। ਗੁਰੂ ਜੀ ਨੇ ਪਿੰਡ ਨੂੰ ਵਰਦਾਨ ਦਿੱਤੇ ਕਿ ਇਸ ਪਿੰਡ ਉੱਤੇ ਕਦੇ ਵੀ ਕੋਈ ਕਰੋਪੀ ਨਹੀਂ ਆਵੇਗੀ,ਬਾਹਰੋਂ ਕੋਈ ਵੀ ਦੁਸ਼ਮਨ ਇਸ ਪਿੰਡ ਤੇ ਚੜ ਕੇ ਨਹੀਂ ਆ ਸਕੇਂਗਾ। ਇਹ ਪਿੰਡ ਬਹੁਤ ਤਰੱਕੀ ਕਰੇਗਾ। ਆਪਣੇ ਆਪ ‘ਚ ਇਤਿਹਾਸ ਸਮੇਟੇ ਇਸ ਪਿੰਡ ਦੇ ਲੋਕ ਵਿਦੇਸ਼ਾਂ ਵਿੱਚ ਵੀ ਪ੍ਰਸਿੱਧੀ ਹਾਸਲ ਕਰ ਰਹੇ ਹਨ। ਸਿੱਖ ਜਗਤ ਦੇ ਇਤਿਹਾਸ ‘ਚ ਗੁਰੂ ਸਾਹਿਬ ਦੇ ਘੁਡਾਣੀ ਪਿੰਡ ਪਹੁਚਣ ‘ਤੇ ਇਸ ਦਿਨ ਨੂੰ ਬੰਦੀਛੋੜ ਦਿਵਸ ਦੇ ਰੂਪ ‘ਚ ਮਨਾਇਆ ਜਾਂਦਾ ਹੈ।

About thatta

Comments are closed.

Scroll To Top
error: