ਆਉਣ ਵਾਲੀਆਂ ਪੰਚਾਇਤੀ ਚੋਣਾਂ ਦੇ ਮੱਦੇ-ਨਜ਼ਰ ਪਿੰਡ ਦੇ ਨੌਜਵਾਨਾਂ ਦੀ ਮੀਟਿੰਗ ਹੋਈ।

5

ਆਉਣ ਵਾਲੀਆਂ ਪੰਚਾਇਤੀ ਚੋਣਾਂ ਦੇ ਸਬੰਧ ਵਿੱਚ ਪਿੰਡ ਦੇ ਸੂਝਵਾਨ ਨੌਜਵਾਨਾਂ ਦੀ ਇੱਕ ਇਕੱਤਰਤਾ ਪਿੰਡ ਦੇ ਗੁਰਦੁਆਰਾ ਸਾਹਿਬ ਵਿਖੇ ਸ਼ਾਮ 7 ਵਜੇ ਹੋਈ। ਜਿਸ ਵਿੱਚ ਪਿਛਲੇ ਬੁੱਧਵਾਰ ਦੇ ਮੁਕਾਬਲੇ ਵੱਧ ਗਿਣਤੀ ਵਿੱਚ ਨੌਜਵਾਨਾਂ ਦੀ ਹਾਜ਼ਰੀ ਦੇਖਣ ਨੂੰ ਮਿਲੀ। ਇਹ ਇਕੱਤਰਤਾ ਸ. ਹਰਪ੍ਰੀਤ ਸਿੰਘ ਚੇਲਾ (ਹੈਪੀ ਰਿਜ਼ੌਰਟਸ) ਵਾਲਿਆਂ ਦੀ ਅਗਵਾਈ ਵਿੱਚ ਹੋਈ। ਸ. ਹਰਪ੍ਰੀਤ ਸਿੰਘ ਨੇ ਆਪਣੇ ਜੀਵਨ ਦੇ ਕੀਮਤੀ 15 ਸਾਲ, ਜੋ ਉਹਨਾਂ ਨੇ ਅਮਰੀਕਾ ਵਿੱਚ ਬਿਤਾਏ, ਦੀ ਯਾਦ ਸਾਂਝੀ ਕਰਦਿਆਂ ਆਖਿਆ ਕਿ ਜੇਕਰ ਨੌਜਵਾਨ ਚਾਹੁਣ ਤਾਂ ਕੀ ਨਹੀਂ ਹੋ ਸਕਦਾ। ਉਹਨਾਂ ਨੇ ਕਿਹਾ ਕਿ ਭਾਵੇਂ ਕਿ ਸਾਡੀ ਉਮਰ ਛੋਟੀ ਹੈ, ਸਾਡੇ ਕੋਲ ਇਸ ਕੰਮ ਦਾ ਤਜ਼ਰਬਾ ਨਹੀਂ ਹੈ, ਪਰ ਜੇਕਰ ਅਸੀਂ ਇੱਕਮੁੱਠ ਹੋ ਕੇ ਚੱਲਾਂਗੇ ਤਾਂ ਸਾਨੂੰ ਕੋਈ ਵੀ ਕਠਿਨਾਈ ਨਹੀਂ ਆਵੇਗੀ। ਉਹਨਾਂ ਨੇ ਆਪਣੀ ਗੱਲ ਨੂੰ ਅੱਗੇ ਵਧਾਉਂਦਿਆਂ ਕਿਹਾ ਕਿ ਸਾਨੂੰ ਪਾਰਟੀ ਬਾਜ਼ੀ ਤੋਂ ਉੱਪਰ ਉੱਠ ਕੇ ਆਪਸੀ ਮਤਭੇਦ ਭੁਲਾ ਕੇ ਅੱਗੇ ਆਉਣਾ ਚਾਹੀਦਾ ਹੈ। ਇਸ ਵਾਰ ਵੀ ਮੀਟਿੰਗ ਵਿੱਚ ਚਰਚਾ ਦਾ ਵਿਸ਼ਾ ਵਿਕਾਸ ਹੀ ਬਣਿਆ ਰਿਹਾ। ਭਾਵੇਂ ਕਿ ਇਸ ਮੀਟਿੰਗ ਵਿੱਚ ਅਜੇ ਸੰਭਾਵਤ ਉਮੀਦਵਾਰਾਂ ਦੇ ਚਿਹਰੇ ਨਜ਼ਰ ਨਹੀਂ ਆਏ ਪਰ ਆਸ ਹੈ ਕਿ ਆਉਣ ਵਾਲੇ ਬੁੱਧਵਾਰ ਤੱਕ ਵਾਰਡਬੰਦੀ ਦੇ ਮੁਤਾਬਕ ਉਮੀਦਵਾਰਾਂ ਦੇ ਨਾਮ ਸਾਹਮਣੇ ਆ ਸਕਦੇ ਹਨ। ਅੱਜ ਦੀ ਇਸ ਮੀਟਿੰਗ ਵਿੱਚ ਸਾਬਕਾ ਪੰਚਾਇਤ ਮੈਂਬਰ ਬਖਸ਼ੀਸ਼ ਸਿੰਘ ਥਿੰਦ, ਬਲਬੀਰ ਸਿੰਘ ਬਜਾਜ, ਸੂਬੇਦਾਰ ਪ੍ਰੀਤਮ ਸਿੰਘ, ਸੁਖਵਿੰਦਰ ਸਿੰਘ ਮੋਮੀ, ਨੰਬਰਦਾਰ ਸੁਰਿੰਦਰ ਸਿੰਘ ਮੋਮੀ ਨੇ ਨੌਜਵਾਨਾਂ ਨੂੰ ਸ਼ਾਬਾਸ਼ ਦਿੰਦਿਆਂ ਤਕੜੇ ਹੋ ਕੇ ਸਮਾਜ ਸੇਵਾ ਕਰਨ ਲਈ ਪ੍ਰੇਰਿਆ। ਸੰਤ ਬਾਬਾ ਗੁਰਚਰਨ ਸਿੰਘ ਜੀ ਦੁਆਰਾ ਦਿੱਤੇ ਆਦੇਸ਼ ਤੇ ਸ. ਹਰਪ੍ਰੀਤ ਸਿੰਘ ਨੇ ਨੌਜਵਾਨਾਂ ਨੂੰ ਆ ਰਹੇ ਸੋਮਵਾਰ ਨੂੰ ਸ਼ਾਮ 3 ਵਜੇ ਠੱਟਾ ਪੁਰਾਣਾ ਸੜ੍ਹਕ ਤੇ ਆਪਣੀਆਂ-ਆਪਣੀਆਂ ਕਹੀਆਂ ਲੈ ਕੇ ਪੁੱਜਣ ਲਈ ਕਿਹਾ ਤਾਂ ਜੋ ਪਿੰਡ ਤੋਂ ਦਮਦਮਾ ਸਾਹਿਬ ਤੱਕ ਰਸਤੇ ਦੀ ਸਫਾਈ ਕਰਵਾਈ ਜਾ ਸਕੇ। ਉਹਨਾਂ ਨੇ ਆਉਣ ਵਾਲੇ ਦਿਨਾਂ ਵਿੱਚ ਪਿੰਡ ਦੇ ਆਲੇ ਦੁਆਲੇ ਦੀ ਸਫਾਈ ਕਰਵਾਉਣ ਦੀ ਗੱਲ ਵੀ ਆਖੀ