ਅੱਜ ਲੱਗਿਆ ਮੇਲਾ ਮਾਘੀ ਦਾ ਪਿੰਡ ਠੱਟੇ ਅੰਦਰ, ਅੱਜ ਲੱਗਿਆ ਮੇਲਾ ਮਾਘੀ ਦਾ ਪਿੰਡ ਠੱਟੇ ਅੰਦਰ।

38

14
ਪਿੰਡ ਠੱਟਾ ਨਵਾਂ ਵਿਖੇ ਚਾਲੀ ਮੁਕਤਿਆਂ ਦੀ ਪਵਿੱਤਰ ਯਾਦ ਨੂੰ ਸਮਰਪਿਤ ਮੇਲਾ ਮਾਘੀ ਸੰਤ ਬਾਬਾ ਗੁਰਚਰਨ ਸਿੰਘ ਜੀ ਦਮਦਮਾ ਸਾਹਿਬ ਵਾਲਿਆਂ ਦੀ ਸਰਪ੍ਰਸਤੀ ਹੇਠ ਨਗਰ ਨਿਵਾਸੀਆਂ ਅਤੇ ਵਿਦੇਸ਼ੀ ਵੀਰਾਂ ਦੇ ਸਹਿਯੋਗ ਨਾਲ ਬੜੀ ਹੀ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ। ਮਿਤੀ 01 ਜਨਵਰੀ 2015 ਤੋਂ ਚੱਲੀ ਆ ਰਹੀ 16 ਸ੍ਰੀ ਅਖੰਡ ਪਾਠ ਸਾਹਿਬਾਨ ਦੀ ਲੜੀ ਦੇ ਭੋਗ ਅੱਜ ਸਵੇਰੇ 10:00 ਵਜੇ ਪਏ। ਉਪਰੰਤ ਸੁੰਦਰ ਧਾਰਮਿਕ ਦੀਵਾਨ ਸਜਾਏ ਗਏ। ਜਿਸ ਵਿੱਚ ਢਾਡੀ ਗੁਰਦੀਪ ਸਿੰਘ ਦੀਪਕ ਅਤੇ ਢਾਡੀ ਸੁਰਜੀਤ ਸਿੰਘ ਵਾਰਿਸ ਦੇ ਢਾਡੀ ਜਥੇ ਨੇ ਸੰਗਤਾਂ ਨੂੰ ਗੁਰੂ ਜਸ ਸਰਵਣ ਕਰਵਾਇਆ। ਗੁਰੂ ਕੇ ਲੰਗਰ ਦੀ ਸੇਵਾ ਪਿੰਡ ਦੇ ਸਮੂਹ ਨੌਜਵਾਨ ਵੀਰਾਂ ਵੱਲੋਂ ਕੀਤੀ ਗਈ। ਸਟੇਜ ਸੈਕਟਰੀ ਦੀ ਸੇਵਾ ਇੰਦਰਜੀਤ ਸਿੰਘ ਬਜਾਜ ਨੇ ਨਿਭਾਈ। ਮੇਲਾ ਮਾਘੀ ਦੀਆਂ ਤਸਵੀਰਾਂ www.thatta.in-ਗੈਲਰੀ-ਤਸਵੀਰਾਂ-ਸਮਾਗਮ-ਮੇਲਾ ਮਾਘੀ ਟੈਬ ਵਿੱਚ ਦੇਖੀਆਂ ਜਾ ਸਕਦੀਆਂ ਹਨ। ਮੇਲੇ ਦੀ ਵੀਡੀਓ Youtube ਤੇ Pind Thatta ਚੈਨਲ ਤੇ ਦੇਖੀ ਜਾ ਸਕਦੀ ਹੈ।