Home / ਤਾਜ਼ਾ ਖਬਰਾਂ / ਮੰਗੂਪੁਰ / ਅੱਜ ਬਾਬਾ ਉਮਰ ਸ਼ਾਹ ਵਲੀ ਦੇ ਕਬੱਡੀ ਮੇਲੇ ‘ਤੇ ਪੈਣਗੀਆਂ ਕਬੱਡੀਆਂ *

ਅੱਜ ਬਾਬਾ ਉਮਰ ਸ਼ਾਹ ਵਲੀ ਦੇ ਕਬੱਡੀ ਮੇਲੇ ‘ਤੇ ਪੈਣਗੀਆਂ ਕਬੱਡੀਆਂ *

ਬਾਬਾ ਉਮਰ ਸ਼ਾਹ ਸਪੋਰਟਸ ਅਤੇ ਵੈਲਫੇਅਰ ਕਲੱਬ ਹੁਸੈਨਪੁਰ ਦੂਲੋਵਾਲ ਅਤੇ ਮੰਗੂਪੁਰ ਵੱਲੋਂ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਪੀਰ ਬਾਬਾ ਉਮਰ ਸ਼ਾਹ ਵਲੀ ਦਾ ਇਕ ਰੋਜ਼ਾ ਸਾਲਾਨਾ ਜੋੜ ਮੇਲਾ ਅਤੇ ਕਬੱਡੀ ਟੂਰਨਾਮੈਂਟ ਅੱਜ 30 ਨਵੰਬਰ ਨੂੰ ਕਰਵਾਇਆ ਜਾ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਜੈਲਦਾਰ ਅਜੀਤਪਾਲ ਸਿੰਘ ਬਾਜਵਾ ਅਤੇ ਜਸਵਿੰਦਰ ਸਿੰਘ ਧੰਜੂ ਨੇ ਦੱਸਿਆ ਕਿ ਚਾਦਰ ਅਤੇ ਝੰਡਾ ਚੜ੍ਹਾਉਣ ਦੀ ਰਸਮ ਉਪਰੰਤ ਕਬੱਡੀ ਟੂਰਨਾਮੈਂਟ ਦਾ ਆਰੰਭ ਹੋਵੇਗਾ। ਜਿਸ ਦਾ ਉਦਘਾਟਨ ਸਮੁੱਚੀ ਪ੍ਰਬੰਧਕ ਕਮੇਟੀ ਕਰੇਗੀ। ਉਨ੍ਹਾਂ ਅੱਗੇ ਦੱਸਿਆ ਕਿ ਖੇਡ ਮੇਲੇ ਵਿਚ ਓਪਨ ਕਬੱਡੀ ਕਲੱਬਾਂ ਦੀਆਂ ਨਾਮਵਰ 6 ਕਲੱਬਾਂ ਭਾਗ ਲੈਣਗੀਆਂ। ਜੇਤੂ ਟੀਮਾਂ ਨੂੰ ਇਨਾਮ ਸਾਬਕਾ ਵਿੱਤ ਮੰਤਰੀ ਪੰਜਾਬ ਡਾ: ਉਪਿੰਦਰਜੀਤ ਕੌਰ ਤਕਸੀਮ ਕਰਨਗੇ। ਜੇਤੂ ਟੀਮਾਂ ਨੂੰ 31 ਹਜ਼ਾਰ ਰੁਪਏ ਦਾ ਇਨਾਮ ਸਰਪੰਚ ਜਤਿੰਦਰ ਸਿੰਘ ਨਿੱਝਰ ਅਤੇ ਅੰਤਰਰਾਸ਼ਟਰੀ ਕਬੱਡੀ ਖਿਡਾਰੀ ਸਿਕੰਦਰ ਸਿੰਘ ਸੈਦਪੁਰ ਦੇਣਗੇ। ਜਦਕਿ ਗੁਰਚਰਨ ਸਿੰਘ ਧੰਜੂ ਅੰਤਰਰਾਸ਼ਟਰੀ ਕਬੱਡੀ ਖਿਡਾਰੀ ਪਰਮਜੀਤ ਸਿੰਘ ਪੱਮਾ ਦੇ ਪਿਤਾ 25 ਹਜ਼ਾਰ ਰੁਪਏ ਉੱਪ ਜੇਤੂ ਟੀਮ ਨੂੰ ਦੇਣਗੇ। ਜੈਲਦਾਰ ਪਰਿਵਾਰ ਵੱਲੋਂ 1 ਲੱਖ ਰੁਪਏ ਅਤੇ ਧੰਜੂ ਪਰਿਵਾਰ ਵੱਲੋਂ 50 ਹਜ਼ਾਰ ਮੇਲਾ ਪ੍ਰਬੰਧ ਕਮੇਟੀ ਨੂੰ ਵਿਸ਼ੇਸ਼ ਆਰਥਿਕ ਮਦਦ ਦਿੱਤੀ ਜਾਵੇਗੀ।

About admin thatta

Comments are closed.

Scroll To Top
error: