ਅਵਤਾਰ ਸਿੰਘ ਦੂਲੋਵਾਲ ਦਾ ਕਵੀਸ਼ਰੀ ਜਥਾ ਫਰਾਂਸ ‘ਚ

4

ਅੱਜਕੱਲ੍ਹ ਭਾਈ ਅਵਤਾਰ ਸਿੰਘ ਦੂਲੋਵਾਲ ਦਾ ਕਵੀਸ਼ਰੀ ਜਥਾ ਆਪਣੇ ਸਾਥੀਆਂ ਭਾਈ ਸੁਖਵਿੰਦਰ ਸਿੰਘ ਮੋਮੀ ਅਤੇ ਭਾਈ ਸਤਨਾਮ ਸਿੰਘ ਸੰਧੂ ਸਮੇਤ ਗੁਰਦੁਆਰਾ ਸਿੰਘ ਸਭਾ ਬੋਬਿਨੀ ਵਿਖੇ ਠਹਿਰਿਆ ਹੋਇਆ ਹੈ। ਫਰਾਂਸ ‘ਚ ਇਹ ਜਥਾ ਲਗਭਗ ਦੋ ਹਫਤਿਆਂ ਲਈ ਆਪਣੇ ਕਵੀਸ਼ਰੀ ਪ੍ਰੋਗਰਾਮ ਕਰਨ ਪੰਜਾਬ ਤੋਂ ਇਥੇ ਆਇਆ ਹੈ ਅਤੇ ਲਗਾਤਾਰ ਵੱਖ-ਵੱਖ ਗੁਰਦੁਆਰਾ ਸਾਹਿਬਾਨਾਂ ਵਿਚ ਜਾ ਕੇ ਆਪਣੇ ਕਵੀਸ਼ਰੀ ਪ੍ਰਸੰਗਾਂ ਰਾਹੀਂ ਸੰਗਤ ਦੀ ਵਾਹ-ਵਾਹ ਖੱਟ ਰਿਹਾ ਹੈ। ਐਤਵਾਰ ਨੂੰ ਗੁਰਦੁਆਰਾ ਸਿੰਘ ਸਭਾ ਬੋਬਿਨੀ ਵਿਖੇ ਅਖੰਡ ਪਾਠ ਦੇ ਭੋਗ ਉਪਰੰਤ ਦੀਵਾਨ ਸਜਾਏ ਗਏ ਅਤੇ ਭਾਈ ਦੂਲੋਵਾਲ ਦੇ ਜਥੇ ਨੇ ਬਾਬਾ ਦੀਪ ਸਿੰਘ ਦਾ ਇਤਿਹਾਸਕ ਪ੍ਰਸੰਗ ਬਿਆਨ ਕਰਕੇ ਸੰਗਤ ਨੂੰ ਨਿਹਾਲ ਕੀਤਾ। ਇਸੇ ਹੀ ਲੜੀ ਦੇ ਅੰਤਰਗਤ 5 ਦਸੰਬਰ ਨੂੰ ਇਸੇ ਜਥੇ ਨੇ ਬਾਬਾ ਮੱਖਣ ਸ਼ਾਹ ਲੁਬਾਣਾ ਗੁਰਦੁਆਰਾ ਲਾ-ਬੁਰਜੇ ਵਿਖੇ ਸੰਗਤ ਨੂੰ ਕਵੀਸ਼ਰੀ ਰਾਹੀਂ ਇਤਿਹਾਸ ਤੋਂ ਜਾਣੂ ਕਰਵਾਇਆ। ਇਸ ਤਰ੍ਹਾਂ ਹੀ ਆਉਣ ਵਾਲੇ ਦਿਨਾਂ ਵਿਚ ਇਹ ਜਥਾ ਗੁਰਦੁਆਰਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਬੋਂਦੀ, ਗੁਰਦੁਆਰਾ ਸੰਤ ਪ੍ਰੇਮ ਸਿੰਘ ਮੁਰਾਲੇ ਵਾਲੇ ਓਵਰ ਵਿਲੀਅਰ ਇਤਿਆਦਿਕ ਵਿਖੇ ਪਹੁੰਚ ਕੇ ਆਪਣੇ ਕਵੀਸ਼ਰੀ ਪ੍ਰੋਗਰਾਮਾਂ ਰਾਹੀਂ ਸੰਗਤ ਨੂੰ ਨਿਹਾਲ ਕਰੇਗਾ।