ਅਰਸ਼ਦੀਪ ਕੌਰ ਕਰੀਰ ਨੇ GNDU ਵਿੱਚੋਂ 9ਵਾਂ ਸਥਾਨ ਪ੍ਰਾਪਤ ਕਰਕੇ ਚਮਕਾਇਆ ਪਿੰਡ ਠੱਟਾ ਦਾ ਨਾਮ

425

ਪਿੰਡ ਠੱਟਾ ਨਵਾਂ ਤੋਂ ਮਾਸਟਰ ਹਰਬਖਸ਼ ਸਿੰਘ ਕਰੀਰ ਦੀ ਪੋਤਰੀ ਅਤੇ ਮਾਸਟਰ ਸੁਖਵਿੰਦਰ ਸਿੰਘ ਕਰੀਰ ਦੀ ਪੁੱਤਰੀ ਅਰਸ਼ਦੀਪ ਕੌਰ ਕਰੀਰ ਨੇ ਗੁਰੂ ਨਾਨਕ ਦੇਵ ਯੁਨੀਵਰਸਿਟੀ ਵੱਲੋਂ ਲਈ ਗਈ ਬੀ.ਐਡ ਸਾਲ-2 ਪ੍ਰੀਖਿਆ ਵਿੱਚੋਂ 80 ਫੀਸਦੀ (1359/1700) ਅੰਕ ਪ੍ਰਾਪਤ ਕਰਕੇ ਐਮ.ਜੀ.ਐਨ. ਕਾਲਜ ਫਾਰ ਵੂਮੈਨ ਕਪੂਰਥਲਾ ਵਿੱਚੋਂ ਤੀਸਰਾ ਅਤੇ ਗੁਰੂ ਨਾਨਕ ਦੇਵ ਯੁਨੀਵਰਿਸਟੀ ਅੰਮ੍ਰਿਤਸਰ ਵਿੱਚੋਂ 9ਵਾਂ ਸਥਾਨ ਪ੍ਰਾਪਤ ਕੀਤਾ ਹੈ। ਯੁਨੀਵਰਸਿਟੀ ਵੱਲੋਂ ਮਿਤੀ 29 ਜੁਲਾਈ ਨੂੰ ਦੇਰ ਰਾਤ ਜਾਰੀ ਕੀਤੇ ਗਏ ਨਤੀਜੇ ਵਿੱਚ ਅਰਸ਼ਦੀਪ ਕੌਰ ਨੇ ਯੁਨੀਵਰਸਿਟੀ ਵਿੱਚੋਂ ਨੌਵਾਂ ਸਥਾਨ ਪ੍ਰਾਪਤ ਕਰਕੇ ਆਪਣਾ, ਮਾਪਿਆਂ, ਅਧਿਆਪਕਾਂ, ਕਾਲਜ, ਪਿੰਡ ਅਤੇ ਜਿਲ੍ਹਾ ਕਪੂਰਥਲਾ ਦਾ ਨਾਮ ਰੌਸਨ ਕੀਤਾ ਹੈ। ਜਿਕਰਯੋਗ ਹੈ ਕਿ ਅਰਸ਼ਦੀਪ ਕੌਰ ਨੇ ਪਹਿਲਾਂ ਸਮੈਸਟਰ-1 ਵਿੱਚ ਯੁਨੀਵਰਸਿਟੀ ਵਿੱਚੋਂ ਦੂਸਰਾ ਸਥਾਨ, ਸਮੈਸਟਰ-3 ਵਿੱਚ ਯੁਨੀਵਰਸਿਟੀ ਵਿੱਚੋਂ ਪਹਿਲਾ ਸਥਾਨ ਪ੍ਰਾਪਤ ਸੀ। ਜਿਕਰਯੋਗ ਹੈ ਕਿ ਬੀਤੇ ਦਿਨੀਂ ਅਰਸ਼ਦੀਪ ਕੌਰ ਕਰੀਰ ਦੀ ਛੋਟੀ ਭੈਣ ਗਗਨਦੀਪ ਕੌਰ ਕਰੀਰ ਨੇ ਗੁਰੂ ਨਾਨਕ ਦੇਵ ਯੁਨੀਵਰਸਿਟੀ ਚੋਂ ਬੀ.ਐਸ.ਸੀ.ਮੈਡੀਕਲ ਦੀ ਪ੍ਰੀਖਿਆ ਚੋਂ ਪਹਿਲੇ ਸਥਾਨ ਪ੍ਰਾਪਤ ਕੀਤਾ ਸੀ।