ਅਜੀਤ ਹਰਿਆਵਲ ਲਹਿਰ’ ਪਿੰਡ ਬੂਲਪੁਰ ‘ਚ ਬੂਟੇ ਲਗਾਏ *

15

mkjਅਜੀਤ ਹਰਿਆਵਲ ਲਹਿਰ’ ਤਹਿਤ ਬਾਬਾ ਬੀਰ ਸਿੰਘ ਸਪੋਰਟਸ ਐਂਡ ਕਲਚਰਲ ਕਲੱਬ ਰਜਿ ਬੂਲਪੁਰ ਤੇ ਪੰਜਾਬ ਕੰਪਿਊਟਰ ਐਜੂਕੇਸ਼ਨ ਐਂਡ ਵੈੱਲਫੇਅਰ ਸੰਗਠਨ ਦੇ ਸਾਂਝੇ ਸਹਿਯੋਗ ਨਾਲ ਪਿੰਡ ਬੂਲਪੁਰ ਵਿਚ 350 ਬੂਟੇ ਲਗਾਏ ਗਏ। ਬੂਟੇ ਲਾਉਣ ਦਾ ਸੁੱਭ ਅਰੰਭ ਜਸਬੀਰ ਸਿੰਘ ਜੁਇੰਟ ਸੈਂਟਰ ਨਿਰੀਖਕ ਅਧਿਕਾਰੀ ਰਾਸ਼ਟਰੀ ਸਰਵ ਸਿੱਖਿਆ ਅਭਿਆਨ, ਗੁਰਸੇਵਕ ਸਿੰਘ ਧੰਜੂ ਬਲਾਕ ਕੋਆਰਡੀਨੇਟਰ ਰਾਸ਼ਟਰੀ ਸਰਵ ਸਿੱਖਿਆ ਅਭਿਆਨ ਨੇ ਸਾਂਝੇ ਤੌਰ ‘ਤੇ ਬੂਟਾ ਲਗਾ ਕੇ ਕੀਤਾ। ਬੂਟਾ ਲਗਾਉਣ ਮੌਕੇ ਸਾਧੂ ਸਿੰਘ ਸਾਬਕਾ ਬੀ.ਪੀ.ਈ.ਉ, ਜਗਤ ਸਿੰਘ ਸਾਬਕਾ ਸਰਪੰਚ, ਮਲਕੀਤ ਸਿੰਘ ਪ੍ਰਧਾਨ ਸੀ.ਏ.ਐਸ.ਐਸ, ਗੁਰਸੇਵਕ ਸਿੰਘ ਧੰਜੂ, ਮਾਸਟਰ ਅਵਤਾਰ ਸਿੰਘ ਜੋਸਨ, ਮਾਸਟਰ ਸੁਖਨਿੰਦਰ ਸਿੰਘ,ਨਿਰੰਜਨ ਸਿੰਘ, ਹਰਨੇਕ ਸਿੰਘ, ਸੁਖਵਿੰਦਰ ਸਿੰਘ ਧੰਜੂ, ਗੁਰਮੀਤ ਸਿੰਘ ਗ੍ਰੰਥੀ ਗੁਰਦੁਆਰਾ ਬਾਬਾ ਬੀਰ ਸਿੰਘ, ਮੇਜਰ ਸਿੰਘ, ਜਗਦੇਵ ਸਿੰਘ, ਉਪਕਾਰ ਸਿੰਘ ਥਿੰਦ, ਗੁਰਸ਼ਰਨਜੀਤ ਸਿੰਘ, ਮਨਦੀਪ ਸਿੰਘ ਥਿੰਦ, ਮਨਦੀਪ ਸਿੰਘ ਆਦਿ ਹਾਜ਼ਰ ਸਨ।