Home / ਤਾਜ਼ਾ ਖਬਰਾਂ / ਥੇਹਵਾਲਾ / ਅਜੀਤ ਹਰਿਆਵਲ ਲਹਿਰ ਤਹਿਤ ਬੇਬੇ ਨਾਨਕੀ ਯੁਨੀਵਰਸਿਟੀ ਕਾਲਜ ਮਿਠੜਾ ਵਿੱਚ ਬੂਟੇ ਲਗਾਏ ਗਏ *

ਅਜੀਤ ਹਰਿਆਵਲ ਲਹਿਰ ਤਹਿਤ ਬੇਬੇ ਨਾਨਕੀ ਯੁਨੀਵਰਸਿਟੀ ਕਾਲਜ ਮਿਠੜਾ ਵਿੱਚ ਬੂਟੇ ਲਗਾਏ ਗਏ *

mtਪੰਜਾਬ ਦੀ ਰਵਾਇਤੀ ਸਿਆਣਪ ਤੇ ਇਸ ਦੀਆਂ ਨਰੋਈਆ ਕਦਰਾਂ ਕੀਮਤਾਂ ਅਨੁਸਾਰ ਜੀਵਨ ਨੂੰ ਢਾਲ ਕੇ ਹੀ ਸਹੀ ਵਿਕਾਸ ਦੇ ਮਾਰਗ ਉੱਪਰ ਅੱਗੇ ਵਧਿਆ ਜਾ ਸਕਦਾ ਹੈ। ਇਹ ਸ਼ਬਦ ਬੇਬੇ ਨਾਨਕੀ ਯੂਨੀਵਰਸਿਟੀ ਕਾਲਜ ਮਿੱਠੜਾ ਵਿਖੇ ‘ਅਜੀਤ ਹਰਿਆਵਲ ਲਹਿਰ’ ਦੇ ਤਹਿਤ ਬੂਟੇ ਲਗਾਉਣ ਦੇ ਕਾਰਜ ਦਾ ਉਦਘਾਟਨ ਕਰਨ ਉਪਰੰਤ ‘ਅਜੀਤ’ ਦੇ ਕਾਰਜਕਾਰੀ ਸੰਪਾਦਕ ਸਤਨਾਮ ਸਿੰਘ ਮਾਣਕ ਨੇ ਕਾਲਜ ਦੇ ਪ੍ਰਿੰਸੀਪਲ ਡਾ: ਦਲਜੀਤ ਸਿੰਘ ਖਹਿਰਾ ਦੀ ਪ੍ਰਧਾਨਗੀ ਹੇਠ ਕਾਲਜ ਵਿਖੇ ਸਮਾਗਮ ਦੌਰਾਨ ਕਹੇ। ਉਨ੍ਹਾਂ ਕਿਹਾ ਕਿ ‘ਅਜੀਤ ਹਰਿਆਵਲ ਲਹਿਰ’ ਦਾ ਮਕਸਦ ਵੱਧ ਤੋਂ ਵੱਧ ਪੌਦੇ ਲਗਾਉਣ ਦੇ ਨਾਲ ਜਨਤਾ ‘ਚ ਵਾਤਾਵਰਨ ਬਾਰੇ ਚੇਤਨਾ ਪੈਦਾ ਕਰਨਾ ਹੈ। ਇਸੇ ਦੌਰਾਨ ਪੱਤਰਕਾਰ ਅਮਰਜੀਤ ਕੋਮਲ ਨੇ ਦੱਸਿਆ ਕਿ ‘ਅਜੀਤ ਹਰਿਆਵਲ ਲਹਿਰ’ ਤਹਿਤ ਕਾਲਜ ਵਿਚ 1000 ਬੂਟੇ ਲਗਾਏ ਜਾ ਰਹੇ ਹਨ। ਸਮਾਗਮ ਨੂੰ ਕਾਲਜ ਦੇ ਪ੍ਰੋਫੈਸਰ ਡਾ: ਵਿਸ਼ਾਲ ਕੁਮਾਰ ਨੇ ਵੀ ਸੰਬੋਧਨ ਕੀਤਾ। ਇਸ ਤੋਂ ਪਹਿਲਾਂ ਕਾਲਜ ਦੇ ਪ੍ਰਿੰਸੀਪਲ ਡਾ: ਦਲਜੀਤ ਸਿੰਘ ਖਹਿਰਾ, ਪ੍ਰੋ: ਗਗਨਦੀਪ ਕੌਰ, ਪੱਤਰਕਾਰ ਅਮਰਜੀਤ ਕੋਮਲ, ਜਥੇਦਾਰ ਮੰਗਲ ਸਿੰਘ ਸੁਖੀਆ ਨੰਗਲ ਤੇ ਸਟਾਫ਼ ਕਾਲਜ ਦੇ ਹੋਰ ਸਟਾਫ਼ ਮੈਂਬਰਾਂ ਨੇ ਵੀ ਬੂਟੇ ਲਗਾਏ। ਇਸ ਮੌਕੇ ਬਲਦੇਵ ਸਿੰਘ ਘੁੰਮਣ, ਤਜਿੰਦਰ ਸਿੰਘ ਘੁੰਮਣ, ਸੁਖਦੇਵ ਸਿੰਘ ਸੰਧਰ ਜਗੀਰ, ਜਸਬੀਰ ਸਿੰਘ ਰੇਂਜ ਅਫ਼ਸਰ ਜੰਗਲਾਤ ਵਿਭਾਗ, ਜੀਤ ਸਿੰਘ, ਪਰਮਜੀਤ ਸਿੰਘ, ਅਮਰੀਕ ਸਿੰਘ ਸਰਪੰਚ, ਗੁਰਦੀਪ ਸਿੰਘ, ਬਲਦੇਵ ਸਿੰਘ ਤੋਂ ਇਲਾਵਾ ਪੱਤਰਕਾਰ ਪਰਸਨ ਲਾਲ ਭੋਲਾ, ਨਰੇਸ਼ ਹੈਪੀ, ਕੇ. ਐੱਸ. ਕੌੜਾ, ਬਲਵਿੰਦਰ ਸਿੰਘ ਲਾਡੀ ਤੋਂ ਇਲਾਵਾ ਕਾਲਜ ਦੇ ਸਟਾਫ਼ ਮੈਂਬਰ ਤੇ ਵਿਦਿਆਰਥੀ ਹਾਜ਼ਰ ਸਨ।

About admin thatta

Comments are closed.

Scroll To Top
error: