ਅਜੀਤ ਹਰਿਆਵਲ ਲਹਿਰ’ ਤਹਿਤ ਪੌਦੇ ਲਗਾਏ *

11

tuਅਜੀਤ ਹਰਿਆਵਲ ਲਹਿਰ ਦੇ ਦੂਸਰੇ ਪੜਾਅ ਤਹਿਤ ਬਾਬਾ ਗੁਰਚਰਨ ਸਿੰਘ ਦਮਦਮਾ ਸਾਹਿਬ ਕਾਰ ਸੇਵਾ ਵਾਲਿਆ ਨੇ ਪਿੰਡ ਬੂਲਪੁਰ ਵਿਖੇ ਸ਼ਮਸ਼ਾਨਘਾਟ ‘ਚ ਬੂਟਾ ਲਾਉਣ ਦੌਰਾਨ ਲਹਿਰ ਦੀ ਕਾਮਯਾਬੀ ਲਈ ਅਰਦਾਸ ਕੀਤੀ। ਸਟੇਟ ਆਵਾਰਡੀ ਸਰਵਣ ਸਿੰਘ ਚੰਦੀ ਨੇ ਇਸ ਲਹਿਰ ਦੀ ਪ੍ਰਸੰਸਾ ਕਰਦਿਆ ਕਿਹਾ ਕਿ ਇਸ ਅਜੀਤ ਹਰਿਆਲ ਲਹਿਰ ਦਾ ਆਉਣ ਵਾਲੀਆ ਪੀੜੀਆ ਸੁੱਖ ਮਾਨਣਗੀਆਂ ਇਸ ਦੋਰਾਨ ਗ੍ਰਾਮ ਪੰਚਾਇਤ ਨੇ 200 ਬੂਟਾ ਲਗਾਇਆ ਇਸ ਮੌਕੇ ਬਲਦੇਵ ਸਿੰਘ ਚੰਦੀ ਨੇ ਵੀ ਆਪਣੇ ਵਿਚਾਰ ਪੇਸ਼ ਕੀਤੇ। ਇਸ ਮੌਕੇ ਬਲਵਿੰਦਰ ਸਿੰਘ ਬਿੱਟੂ ਪੰਚ, ਸਰਪੰਚ ਬਲਦੇਵ ਸਿੰਘ ਚੰਦੀ, ਬਲਵੰਤ ਸਿੰਘ ਕੋੜਾ ਪ੍ਰਧਾਨ ਲੋਕਲ ਗੁਰਦੁਵਾਰਾ ਪ੍ਰਬੰਧਕ ਕਮੇਟੀ, ਸੂਬੇਦਾਰ ਗੁਰਮੇਲ ਸਿੰਘ ਕਰਤਾਰ ਸਿੰਘ, ਕੈਪਟਨ ਅਜੀਤ ਸਿੰਘ, ਕਰਨੈਲ ਸਿੰਘ, ਸਟੇਟ ਅਵਾਰਡੀ ਸਰਵਣ ਸਿੰਘ ਚੰਦੀ, ਪੱਤਰਕਾਰ ਕੰਵਲਜੀਤ ਸਿੰਘ ਕੋੜਾ, ਪੱਤਰਕਾਰ ਤਰਲੋਚਨ ਸਿੰਘ ਸੋਢੀ, ਹਰਜਿੰਦਰ ਸਿੰਘ, ਵਰਿੰਦਰਜੀਤ ਸਿੰਘ, ਹਰਨੇਕ ਸਿੰਘ ਆਦਿ ਹਾਜ਼ਰ ਸਨ।