Home / ਸੁਣੀ-ਸੁਣਾਈ / ਅਜਗਰ ਨੇ ਮਚਾਈ ਲੰਗਰ ‘ਚ ਦਹਿਸ਼ਤ

ਅਜਗਰ ਨੇ ਮਚਾਈ ਲੰਗਰ ‘ਚ ਦਹਿਸ਼ਤ

snake41-580x395

ਪਠਾਨਕੋਟ: ਲੰਗਰ ਵਿੱਚ 12 ਫੁੱਟ ਲੰਮਾ ਅਜਗਰ ਆ ਵੜ੍ਹਨ ਕਾਰਨ ਦਹਿਸ਼ਤ ਮੱਚ ਗਈ। ਇਹ ਲੰਗਰ ਮਨੀ ਮਹੇਸ਼ ਦੀ ਯਾਤਰਾ ਲਈ ਲਾਇਆ ਹੋਇਆ ਸੀ। ਅਚਾਨਕ ਆ ਵੜੇ ਅਜਗਰ ਨੂੰ ਵੇਖ ਸ਼ਰਧਾਲੂਆਂ ਵਿੱਚ ਭਗਦੜ ਮੱਚ ਗਈ। ਦੋ ਘੰਟਿਆਂ ਦੀ ਕਰੜੀ ਮੁਸ਼ੱਕਤ ਮਗਰੋਂ ਇਸ ਅਜਗਰ ਨੂੰ ਕਾਬੂ ਕੀਤਾ ਜਾ ਸਕਿਆ।

ਦਰਅਸਲ ਪਠਾਨਕੋਟ ਦੇ ਨਾਲ ਲੱਗਦੇ ਪਿੰਡ ਜੁਗਿਆਲ ਵਿੱਚ ਮਨੀ ਮਹੇਸ਼ ਯਾਤਰਾ ‘ਤੇ ਜਾਣ ਵਾਲੇ ਸ਼ਰਧਾਲੂਆਂ ਲਈ ਲੰਗਰ ਲਾਇਆ ਹੋਇਆ ਸੀ। ਇਸ ਦੌਰਾਨ ਅਚਾਨਕ 10-12 ਫੁੱਟ ਲੰਮੇ ਅਜਗਰ ਲੰਗਰ ਵਿੱਚ ਆਣ ਵੜਿਆ। ਅਜਗਰ ਨੂੰ ਵੇਖ ਲੋਕ ਸਹਿਮ ਗਏ। ਕੁਝ ਲੋਕਾਂ ਨੇ ਉਸ ਨੂੰ ਕਾਬੂ ਕਰਨ ਦੀ ਕੋਸ਼ਿਸ਼ ਕੀਤੀ ਪਰ ਅਜਗਰ ਕਿਸੇ ਦੇ ਹੱਥ ਨਾ ਆਇਆ।

ਲੰਗਰ ਪ੍ਰਬੰਧਕਾਂ ਨੇ ਤੁਰੰਤ ਸੱਪ ਫੜਨ ਵਾਲੇ ਨੂੰ ਬੁਲਾਇਆ। ਉਸ ਨੇ ਦੋ ਘੰਟੇ ਦੀ ਕਰੜੀ ਮਿਹਨਤ ਮਗਰੋਂ ਇਸ ਅਜਗਰ ਨੂੰ ਕਾਬੂ ਕੀਤਾ ਤੇ ਬਾਲਟੀ ਵਿੱਚ ਪਾ ਕੇ ਜੰਗਲ ਵਿੱਚ ਛੱਡ ਦਿੱਤਾ। ਸੱਪ ਫੜਨ ਵਾਲੇ ਨੇ ਦੱਸਿਆ ਕਿ ਇਸ ਇਲਾਕੇ ਵਿੱਚ ਜੰਗਲ ਹੋਣ ਕਾਰਨ ਸੱਪਾਂ ਦੀ ਭਰਮਾਰ ਹੈ। ਇਸ ਲਈ ਅਜਗਰ ਇੱਥੇ ਆ ਵੜ੍ਹਿਆ ਸੀ।

About thatta

Comments are closed.

Scroll To Top
error: