ਅਕਾਲ ਚਲਾਣਾ ਸ੍ਰੀਮਤੀ ਰਣਜੀਤ ਕੌਰ।

11

ਆਪ ਜੀ ਨੂੰ ਬੜੇ ਹੀ ਦੁਖੀ ਹਿਰਦੇ ਨਾਲ ਸੂਚਿਤ ਕੀਤਾ ਜਾਂਦਾ ਹੈ ਕਿ  ਅਕਾਲੀ ਦਲ ਬਾਦਲ ਦੇ ਅਕਾਲੀ ਆਗੂ ਮਾਸਟਰ ਪ੍ਰੀਤਮ ਸਿੰਘ ਠੱਟਾ ਨਵਾਂ ਦੀ ਪੁੱਤਰੀ ਸ੍ਰੀਮਤੀ ਰਣਜੀਤ ਕੌਰ (42) ਪਤਨੀ ਅਮਰੀਕ ਸਿੰਘ ਵਾਸੀ ਪੰਡੋਰੀ ਜਗੀਰ ਸੰਖੇਪ ਜਿਹੀ ਬੀਮਾਰੀ ਪਿੱਛੋਂ ਅਕਾਲ ਚਲਾਣਾ ਕਰ ਗਏ ਹਨ। ਉਹ ਆਪਣੇ ਪਿੱਛੇ 2 ਬੱਚੇ ਛੱਡ ਗਏ ਹਨ। ਉਹਨਾਂ ਦਾ ਅੰਤਿਮ ਸਸਕਾਰ ਅੱਜ ਬਾਅਦ ਦੁਪਹਿਰ ਪਿੰਡ ਪੰਡੋਰੀ ਜਗੀਰ ਵਿਖੇ ਕਰ ਦਿੱਤਾ ਗਿਆ। ਸ੍ਰੀਮਤੀ ਰਣਜੀਤ ਕੌਰ ਦੀ ਆਤਮਿਕ ਸ਼ਾਂਤੀ ਲਈ ਰੱਖੇ ਗਏ ਸ੍ਰੀ ਅਖੰਡ ਪਾਠ ਸਾਹਿਬ ਦਾ ਭੋਗ 17 ਫਰਵਰੀ ਐਤਵਾਰ ਉਹਨਾਂ ਦੇ ਨਿਵਾਸ ਅਸਥਾਨ ਪਿੰਡ ਪੰਡੋਰੀ ਜਗੀਰ ਵਿਖੇ ਪਵੇਗਾ।