ਅਕਾਲ ਚਲਾਣਾ ਸੀਤਲ ਸਿੰਘ ਚੇਲਾ ਵਾਸੀ ਪਿੰਡ ਠੱਟਾ ਨਵਾਂ

754

ਆਪ ਜੀ ਨੂੰ ਬੜੇ ਹੀ ਵੈਰਾਗਮਈ ਹਿਰਦੇ ਨਾਲ ਸੂਚਿਤ ਕਰ ਰਹੇ ਹਾਂ ਕਿ ਸੀਤਲ ਸਿੰਘ ਚੇਲਾ (52) ਸਪੁੱਤਰ ਜੀਤ ਸਿੰਘ ਚੇਲਾ ਵਾਸੀ ਪਿੰਡ ਠੱਟਾ ਨਵਾਂ ਦੀ ਅੱਜ ਮਿਤੀ 05.07.2019 ਦਿਨ ਸ਼ੁੱਕਰਵਾਰ ਨੂੰ ਸਵੇਰੇ 11:00 ਵਜੇ ਐਕਸੀਡੈਂਟ ਹੋਣ ਕਾਰਨ ਮੌਤ ਹੋ ਗਈ। ਆਪ ਜੀ ਮੋਟਰ ਸਾਈਕਲ ‘ਤੇ ਕੋਆਪ੍ਰੇਟਿਵ ਬੈਂਕ ਟਿੱਬਾ ਕੋਲ ਜਾ ਰਹੇ ਸਨ, ਇੱਕ ਅਣਪਛਾਤੀ ਕਾਰ ਨਾਲ ਜਬਰਦਸਤ ਟੱਕਰ ਹੋ ਗਈ। ਮੌਕੇ ‘ਤੇ ਹਾਜ਼ਰ ਲੋਕਾਂ ਨੇ ਉਹਨਾਂ ਨੂੰ ਹਸਪਤਾਲ ਪਹੁੰਚਾਇਆ ਜਿਥੇ ਡਾਕਟਰਾਂ ਨੇ ਉਹਨਾਂ ਨੂੰ ਮ੍ਰਿਤਕ ਐਲਾਨ ਦਿੱਤਾ। ਉਹਨਾਂ ਦਾ ਅੰਤਿਮ ਸਸਕਾਰ ਅੱਜ ਸ਼ਾਮ 4:30 ਵਜੇ ਸ਼ਮਸ਼ਾਨ ਘਾਟ ਠੱਟਾ ਵਿਖੇ ਪਰਿਵਾਰਕ ਮੈਂਬਰਾਂ, ਰਿਸ਼ਤੇਦਾਰਾਂ ਅਤੇ ਪਿੰਡ ਵਾਸੀਆਂ ਦੀ ਹਾਜ਼ਰੀ ਵਿੱਚ ਕੀਤਾ ਜਾਵੇਗਾ।