ਅਕਾਲ ਚਲਾਣਾ-ਸਾਬਕਾ ਬੀ.ਪੀ.ਈ.ਓ. ਹਰਬੰਸ ਲਾਲ

3

ਜ਼ਿਲ੍ਹਾ ਸਿੱਖਿਆ ਦਫ਼ਤਰ ਸੈਕੰਡਰੀ ਕਪੂਰਥਲਾ ਦੇ ਸੁਪਰਡੈਂਟ ਸ੍ਰੀ ਵਿਨੋਦ ਕੁਮਾਰ ਸ਼ਰਮਾ ਦੇ ਪਿਤਾ ਸ੍ਰੀ ਹਰਬੰਸ ਲਾਲ ਸ਼ਰਮਾ ਸੈਦਪੁਰ ਵਾਲੇ ਸੇਵਾ ਮੁਕਤ ਬੀ.ਪੀ.ਈ.ਓ. ਜਿਨ੍ਹਾਂ ਦਾ ਬੀਤੀ ਰਾਤ ਦਿਹਾਂਤ ਹੋ ਗਿਆ ਸੀ ਦਾ ਅੱਜ ਅੰਤਿਮ ਸੰਸਕਾਰ ਕਰ ਦਿੱਤਾ ਗਿਆ। ਇਸ ਮੌਕੇ ਪੈਨਸ਼ਨਰ ਐਸੋਸੀਏਸ਼ਨ ਪੰਜਾਬ ਦੇ ਪ੍ਰਧਾਨ ਪ੍ਰਿੰਸੀਪਲ ਕੇਵਲ ਸਿੰਘ, ਭਾਜਪਾ ਆਗੂ ਸ੍ਰੀ ਓਮ ਪ੍ਰਕਾਸ਼ ਬਹਿਲ, ਪ੍ਰਿੰਸੀਪਲ ਸ੍ਰੀ ਐਸ.ਐਸ. ਸੋਰੀ, ਕਪੂਰਥਲਾ ਵਰਕਿੰਗ ਜਨਰਲਿਸ ਐਸੋਸੀਏਸ਼ਨ ਦੇ ਸਰਪ੍ਰਸਤ ਸ੍ਰੀ ਓਮ ਦੱਤ ਸ਼ਰਮਾ, ਪ੍ਰਿੰਸੀਪਲ ਲਖਬੀਰ ਸਿੰਘ ਟਿੱਬਾ ਤੋਂ ਇਲਾਵਾ ਵੱਖ-ਵੱਖ ਖੇਤਰਾਂ ਨਾਲ ਸਬੰਧਿਤ ਹੋਰ ਸ਼ਖਸੀਅਤਾਂ ਸ਼ਾਮਿਲ ਸਨ।