ਅਕਾਲ ਚਲਾਣਾ ਰਮੇਸ਼ ਕੁਮਾਰ ਬੱਧਣ (ਉਰਫ ਬੋਲਾ) ਵਾਸੀ ਪਿੰਡ ਠੱਟਾ ਨਵਾਂ

557

ਆਪ ਜੀ ਨੂੰ ਬੜੇ ਹੀ ਵੈਰਾਗਮਈ ਹਿਰਦੇ ਨਾਲ ਸੂਚਿਤ ਕਰ ਰਹੇ ਹਾਂ ਕਿ ਸ੍ਰੀ ਰਮੇਸ਼ ਕੁਮਾਰ ਬੱਧਣ (51) ਵਾਸੀ ਪਿੰਡ ਠੱਟਾ ਨਵਾਂ ਮਿਤੀ 17.07.2019 ਦਿਨ ਬੁੱਧਵਾਰ ਬੀਤੀ ਰਾਤ 10 ਵਜੇ ਅਕਾਲ ਚਲਾਣਾ ਕਰ ਗਏ ਸਨ। ਪ੍ਰਾਪਤ ਜਾਣਕਾਰੀ ਮੁਤਾਬਕ ਉਹਨਾਂ ਦਾ ਕਪੂਰਥਲਾ ਆਰ.ਸੀ.ਐਫ. ਰੋਡ ‘ਤੇ ਕਿਸੇ ਅਗਿਆਤ ਵਾਹਨ ਨਾਲ ਐਕਸੀਡੈਂਟ ਹੋ ਗਿਆ ਸੀ। ਕਿਸੇ ਅਣਜਾਣ ਵਿਅਕਤੀ ਨੇ ਉਹਨਾਂ ਦੀ ਲਾਸ਼ ਨੂੰ ਸਿਵਲ ਹਸਪਤਾਲ ਕਪੂਰਥਲਾ ਵਿਖੇ ਪਹੁੰਚਾਇਆ। ਉਹਨਾਂ ਦਾ ਅੰਤਿਮ ਸਸਕਾਰ ਪੋਸਟ ਮਾਰਟਮ ਦੀ ਰਿਪੋਰਟ ਤੋਂ ਬਾਅਦ ਅੱਜ ਮਿਤੀ 18.07.2019 ਨੂੰ ਬਾਅਦ ਦੁਪਹਿਰ 2:00 ਵਜੇ ਸ਼ਮਸ਼ਾਨ ਘਾਟ ਠੱਟਾ ਵਿਖੇ ਪਰਿਵਾਰਕ ਮੈਬਰਾਂ, ਰਿਸ਼ਤੇਦਾਰਾਂ ਅਤੇ ਪਿੰਡ ਵਾਸੀਆਂ ਦੀ ਹਾਜ਼ਰੀ ਵਿੱਚ ਕੀਤਾ ਜਾਵੇਗਾ। ਪਰਿਵਾਰਕ ਮੈਂਬਰਾਂ ਦੇ ਸੰਪਰਕ ਨੰਬਰ: 98553-88560, 81462-94950, 84277-03834, 98140-81936